Meanings of Punjabi words starting from ਪ

ਸੰਗ੍ਯਾ- ਪੁਖਰਾਜ ਰਤਨ.


ਦੇਖੋ, ਪਿੱਤਲ ੨.


ਪਾਨ ਕੀਤਾ। ੨. ਸੰ. ਸੰਗ੍ਯਾ- ਹਲਦੀ। ੩. ਬਸੰਤੀ ਚਮੇਲੀ। ੪. ਪੀਲਾ ਕੇਲਾ। ੫. ਅਮਰਬੇਲ। ੬. ਵਿ- ਪੀਲੇ ਰੰਗ ਵਾਲੀ.


ਸੰ. पीताब्धि. ਸੰਗ੍ਯਾ ਪੀ ਲੀਤਾ ਹੈ ਅਬਧਿ (ਸਮੁੰਦਰ) ਜਿਸ ਨੇ, ਅਗਸ੍ਤ੍ਯ ਮੁਨਿ. ਦੇਖੋ, ਅਗਸਤ.


ਸੰਗ੍ਯਾ ਪੀਲੇ ਰੰਗ ਦਾ ਵਸਤ੍ਰ। ੨. ਕ੍ਰਿਸਨ ਜੀ, ਜੋ ਪੀਲੇ ਵਸਤ੍ਰ ਪਹਿਨਦੇ ਸਨ। ੩. ਕਰਤਾਰ। ੪. ਵਿ- ਪੀਲੇ ਵਸਤ੍ਰ ਵਾਲਾ.


ਪ੍ਰੀਤਿ ਦੇ ਥਾਂ ਇਹ ਸ਼ਬਦ ਆਇਆ ਹੈ. "ਜਾਨੈ ਨ ਹਰਿ ਕੀ ਪੀਤਿ." (ਸਲੋਹ) ੨. ਸੰ. ਰਖ੍ਯਾ (ਰਕ੍ਸ਼ਾ). ੩. ਘੋੜਾ। ੪. ਗਤਿ. ਚਾਲ.


ਪਾਨ ਕੀਤੀ। ੨. ਸੰਗ੍ਯਾ- ਪ੍ਰੀਤਿ.


ਦੇਖੋ, ਪੀਤਾਂਬਰ.


ਸੰਗ੍ਯਾ- ਪੀਲੇ ਵਸਤ੍ਰ ਧਾਰਨ ਵਾਲਾ ਗੁਰੂ. ਕ੍ਰਿਸਨਦੇਵ. "ਜਹਾ ਬਸਹਿ ਪੀਤੰਬਰ ਪੀਰ." (ਆਸਾ ਕਬੀਰ) ੨. ਸ੍ਵਾਮੀ ਰਾਮਾਨੰਦ.


ਦੇਖੋ, ਪੀਤਾਂਬਰ ੩. "ਪੀਤੰਬਰੁ ਵਾਕੇ ਰਿਦੈ ਬਸੈ." (ਗੂਜ (ਤ੍ਰਿਲੋਚਨ)


ਸੰਗ੍ਯਾ- ਕਸੀ, ਕੁਹਾੜੇ ਦਾ ਉਹ ਛੇਕ, ਜਿਸ ਵਿੱਚ ਦਸ੍ਤਾ ਠੋਕਿਆ ਹੁੰਦਾ ਹੈ। ੨. ਸੰ. ਵਿ- ਮੋਟਾ. ਸਥੂਲ. "ਮਿਨ ਕਰ ਜਿਤੋ ਕਹ੍ਯੋ ਪਰਿਮਾਨ। ਤਿਤੋ ਰਾਖ ਕਰ ਪੀਨ ਮਹਾਨ." (ਗੁਪ੍ਰਸੂ) ੩. ਵ੍ਰਿੱਧੀ ਨੂੰ ਪ੍ਰਾਪਤ ਹੋਇਆ. "ਸ੍ਰੀ ਅਰਜਨ ਜੀ ਗੁਰੂ ਭਏ ਪਰਉਪਕਾਰੀ ਪੀਨ." (ਗੁਪ੍ਰਸੂ) ੪. ਭਰਿਆ ਹੋਇਆ. ਪੂਰਣ. "ਪੁੰਨ ਹੀਨ ਤਨ ਪਾਪਨ ਪੀਨ." (ਨਾਪ੍ਰ) ੫. ਪਾਨੀਯ (ਜਲ) ਦੀ ਥਾਂ ਭੀ ਪੀਨ ਸ਼ਬਦ ਆਇਆ ਹੈ. "ਮੀਨ ਹੀਨ ਬਿਨ ਪੀਨ." (ਚਕ੍ਰਧਰ ਚਰਿਤ੍ਰ ਚਾਰੁ ਚੰਦ੍ਰਿਕਾ)