Meanings of Punjabi words starting from ਸ

ਸਰਵ- ਉਹ. ਵਹ. ਓਹ. "ਕਵਿਣ ਸਿ ਰੁਤੀ ਮਾਹੁ ਕਵਣੁ." (ਜਪੁ) ੨. ਸੋ. "ਹੰਸ ਸਿ ਹੰਸਾ, ਬਗ ਸਿ ਬਗਾ." (ਆਸਾ ਛੰਤ ਮਃ ੧) ੩. ਫ਼ਾ. [سہ] ਸਿਹ. ਸੰਗ੍ਯਾ- ਤਿੰਨ। ੪. ਵਿ- ਤੀਜਾ. ਤੀਸਰਾ. "ਜਿਸ ਰਿਦੈ ਸਿ ਲੋਚਨ ਨਾਹੀ." (ਵਾਰ ਮਲਾ ਮਃ ੧) ਤੀਜਾ ਨੇਤ੍ਰ (ਵਿਦਯਾ) ਨਹੀਂ. "ਮਾਂਦਲ ਬੇਦ ਸਿ ਬਾਜਣੋ." (ਵਾਰ ਮਾਰੂ ੧. ਮਃ ੧) ਤਿੰਨ ਵੇਦਾਂ ਦਾ ਢੋਲ ਵੱਜ ਰਹਿਆ ਹੈ. ਪਹਿਲੇ ਵੇਦ ਤਿੰਨ ਹੀ ਹਨ. ਦੇਖੋ, ਵੇਦ। ੫. ਸੰ. ਸ਼ਿ. ਸ਼ਾਂਤਿ। ੬. ਸੁਖ। ੭. ਧੀਰਜ। ੮. ਸ਼ਿਵ.


ਵ੍ਯ- ਸਹ. ਸਾਥ. ਸੰਗ, "ਐਸੀ ਪ੍ਰੀਤਿ ਗੋਬਿੰਦ ਸਿਉ ਲਾਗੀ." (ਗਉ ਮਃ ੫) ੨. ਸਮੇਤ. ਸਹਿਤ. "ਮੀਨ ਕੀ ਚਪਲ ਸਿਉ ਜੁਗਤਿ ਮਨ ਰਾਖੀਐ." (ਮਾਰੂ ਮਃ ੧) ਮੀਨ ਦੀ ਚਪਲਤਾ ਸਹਿਤ ਜੋ ਮਨ ਹੈ, ਉਸ ਨੂੰ ਜੁਗਤਿ ਨਾਲ ਇਸਥਿਤ ਰੱਖੀਏ। ੩. ਪ੍ਰਤਿ. ਤੋਂ. ਸੇ. ਕੋਲ. "ਕੈ ਸਿਉ ਕਰੀ ਪੁਕਾਰ?" (ਗਉ ਕਬੀਰ) "ਪਿਤਾ ਪ੍ਰਹਲਾਦ ਸਿਉ ਗੁਰਜ ਉਠਾਈ." (ਭੈਰ ਅਃ ਮਃ ੩) ਪਿਤਾ ਨੇ ਪ੍ਰਹਿਲਾਦ ਪ੍ਰਤਿ ਗੁਰਜ ਉਠਾਈ। ੪. ਸੰਗ੍ਯਾ- ਸ਼ਿਵ. ਦੇਖੋ, ਮੰਡਿਤ। ੫. ਸੰ. ਸ੍ਵ. ਸਰਵ. "ਕਰਨ ਸਿਉ ਇਛਾ ਚਾਰਹ." (ਸਵੈਯੇ ਮਃ ੨. ਕੇ) ਕਰਣ (ਇੰਦ੍ਰੀਆਂ) ਨੂੰ ਸ੍ਵ (ਆਪਣੀ) ਇੱਛਾ ਅਨੁਸਾਰ ਚਲਾਉਂਦੇ ਹਨ. ਭਾਵ ਇੰਦ੍ਰੀਆਂ ਦੇ ਅਧੀਨ ਨਹੀਂ


ਸੰ. स्वेच्छा. ਸ੍ਵੈੱਛਾ. ਆਪਣੀ ਇੱਛਾ. ਦੇਖੋ, ਸਿਉ ੫.


ਸੰ. ਸੀਵਨ. ਸੰਗ੍ਯਾ- ਸਿਉਣ ਦਾ ਕਰਮ. ਤਾਗੇ ਸੂਈ ਨਾਲ ਵਸਤ੍ਰ ਆਦਿਕ ਦਾ ਜੋੜਨਾ.


ਸੰ. ਸ੍ਯੂਤ. ਵਿ- ਸੀੱਤਾ. ਪਰੋਇਆ. ਸੂਈ ਤਾਗੇ ਨਾਲ ਜੋੜਿਆ.


ਦੇਖੋ, ਸਿਉਣਾ। ੨. ਸੁਵਰਣ. ਸੋਨਾ ਸ੍ਵਰ੍‍ਣ.


ਖਤ੍ਰੀਆਂ ਦੀ ਇੱਕ ਜਾਤੀ.


ਦੇਖੋ, ਸਿਮਰਣ.


ਇੱਕ ਪਿੰਡ, ਜਿਸ ਨੂੰ ਸਿਵਰਾਸੀ ਭੀ ਲਿਖਿਆ ਹੈ. ਹੁਣ ਇਸ ਦਾ ਨਾਉਂ ਸਰਾਵ (ਅਥਵਾ ਸਰਾਵਾਂ) ਹੈ. ਇਹ ਗ੍ਰਾਮ ਰਿਆਸਤ ਫਰੀਦਕੋਟ ਦੇ ਥਾਣਾ ਕੋਟਕਪੂਰਾ ਵਿੱਚ ਹੈ ਇਸ ਦੇ ਅਤੇ ਬਹਿਬਲ ਦੇ ਮੱਧ ਦਸ਼ਮੇਸ਼ ਦੇ ਵਿਰਾਜਣ ਦਾ ਅਸਥਾਨ "ਗੁਰੂਸਰ" ਹੈ.¹ ਦੇਖੋ, ਗੁਰੂਸਰ ਨੰਃ ੪. "ਬਹਿਬਲ ਤੇ ਸਿਉਰਾਸੀ ਨਾਮੂ। ਕਰੇ ਬਿਲੋਕਨ ਜਬ ਏ ਗ੍ਰਾਮੂ." (ਗੁਪ੍ਰਸੂ) ਸਿਉਰਾਸੀ ਦੇ ਵਸਨੀਕ ਹੇਤੇ ਸਿੱਖ ਨੇ ਗੁਰੂ ਸਾਹਿਬ ਦੀ ਤਨ ਮਨ ਤੋਂ ਸੇਵਾ ਕੀਤੀ. ਕਲਗੀਧਰ ਨੇ ਪ੍ਰਸੰਨ ਹੋ ਕੇ ਉਸ ਨੂੰ ਇੱਕ ਕਟਾਰ ਬਖ਼ਸ਼ਿਆ, ਜੋ ਹੁਣ ਉਸ ਦੀ ਔਲਾਦ ਪਾਸ ਪਿੰਡ "ਗੋਲੇਵਾਲਾ"² ਵਿੱਚ ਹੈ. ਦੇਖੋ, ਸਰਾਵ ੨. ਅਤੇ ਬਹਿਬਲ.


ਸੰ. ਸਿਮੀਕ ਅਤੇ ਸੀਮਿਕਾ. ਸੰਗ੍ਯਾ- ਦੀਮਕ. ਲਾਲ ਮੂੰਹ ਵਾਲੀ ਇੱਕ ਚਿੱਟੀ ਕੀੜੀ, ਜੋ ਜਮੀਨ ਵਿੱਚ ਆਪਣਾ ਘਰ 'ਬਰਮੀ' ਬਣਾਕੇ ਰਹਿੰਦੀ ਹੈ. ਇਹ ਕਾਠ, ਵਸਤ੍ਰ, ਕਾਗਜ਼ ਆਦਿਕ ਨੂੰ ਖਾਕੇ ਬਹੁਤ ਨੁਕਸਾਨ ਕਰਦੀ ਹੈ. ਸਿਉਂਕ ਗੰਧਕ, ਵਚ, ਹਿੰਗ, ਤਾਰਕੋਲ ਅਤੇ ਮਿੱਟੀ ਦੇ ਤੇਲ ਤੋਂ ਨਠਦੀ ਹੈ.