ਸੰਗ੍ਯਾ- ਪਾਲਕੀ. ਸੁਖਅਸਵਾਰੀ. ਸੰ. ਉਪਾਨਸ। ੨. ਸੰ. ਜੋ ਪੀਨ (ਮੋਟੇ) ਨੂੰ ਭੀ ਨਾਸ਼ ਕਰ ਦੇਵੇ,¹ ਪੁਰਾਣੀ ਰੇਜਸ਼. ਇਸ ਤੋਂ ਨੱਕ ਦੀ ਸੁੰਘਣਸ਼ਕਤਿ ਜਾਂਦੀ ਰਹਿੰਦੀ ਹੈ. ਦੇਖੋ, ਨਜਲਾ. "ਪਾਂਡੁਰੋਗ ਪੀਨਸ ਕਟਿਦੇਸੀ." (ਚਰਿਤ੍ਰ ੪੦੫) "ਪੀਨਸ ਵਾਰੇ ਜੌ ਤਜ੍ਯੋ ਸ਼ੋਰਾ ਜਾਨ ਕਪੂਰ." (ਵ੍ਰਿੰਦ)

ਫ਼ਾ. [پینک] ਪੀਨਕੀ, ਅਥਵਾ ਪੀਨਗੀ. ਸੰਗ੍ਯਾ- ਟੂਲ. ਊਂਘ ਦਾ ਝੂਟਾ.
ਦੇਖੋ, ਪੀਣਾ.
ਸੰਗ੍ਯਾ- ਪੂਯ. ਰਾਧ. ਪੱਕੇ ਜ਼ਖਮ ਵਿੱਚੋਂ ਨਿਕਲਿਆ ਮਵਾਦ. ਪਸ। ੨. ਪਿੱਪਲ ਬਿਰਛ. "ਸੰਗਤਿ ਸੰਤ ਸੰਗਿ ਲਗਿ ਊਚੇ. ਜਿਉ ਪਪਿ ਪਲਾਸ ਖਾਇਲੀਜੈ." (ਕਲਿ ਅਃ ਮਃ ੪) ਜਿਵੇਂ ਪਲਾਸ ਵਿੱਚ ਉਗਿਆ ਪਿੱਪਲ ਪਲਾਸ ਨੂੰ ਨਿਗਲ ਜਾਂਦਾ ਹੈ, ਤਿਵੇਂ ਨੀਚੇ ਪੁਰਖਾਂ ਨੂੰ ਜਦ ਸਤਿਸੰਗ ਮਿਲਦਾ ਹੈ, ਤਦ ਉਨ੍ਹਾਂ ਦੀ ਪਹਿਲੀ ਹਸ੍ਤੀ ਲੋਪ ਹੋ ਜਾਂਦੀ ਹੈ.
nan
nan
ਸੰਗ੍ਯਾ- ਢੋਲ ਦੇ ਆਕਾਰ ਦਾ ਕਾਠ ਅਥਵਾ ਧਾਤੁ ਦਾ ਬਰਤਨ. Cask. ੨. ਇੱਕ ਮਹਾਪੁਰਖ, ਜੋ ਗਗਰੌਨ ਦਾ ਸਰਦਾਰ ਸੀ.¹ ਇਸ ਦਾ ਜਨਮ ਸੰਮਤ ੧੪੮੩ ਵਿੱਚ ਹੋਇਆ. ਪੀਪਾ ਪਹਿਲਾਂ ਦੁਰਗਾ ਦਾ ਭਗਤ ਸੀ ਫੇਰ ਰਾਮਾਨੰਦ ਜੀ ਦਾ ਚੇਲਾ ਹੋ ਕੇ ਵੈਰਾਗਦਸ਼ਾ ਵਿੱਚ ਆਪਣੀ ਇਸਤ੍ਰੀ ਸੀਤਾ ਸਮੇਤ ਘਰ ਤਿਆਗਕੇ ਦੇਸ਼ਾਟਨ ਕਰਕੇ ਅਵਸਥਾ ਵਿਤਾਈ। ਇਸ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਵਿੱਚ ਦੇਖੀ ਜਾਂਦੀ ਹੈ. "ਪੀਪਾ ਪ੍ਰਣਵੈ ਪਰਮ ਤਤੁ ਹੈ." (ਧਨਾ ਪੀਪਾ)