Meanings of Punjabi words starting from ਪ

ਸੰ. ਪ੍ਰਧਾਨ. ਪੀਣਾ. ਪਾਨ ਕਰਨਾ। ੨. ਪ੍ਰਪਾਨ. ਕੀਤਾ. ਪੀਤਾ. "ਨਾਮਅੰਮ੍ਰਿਤ ਪੀਪਾਨਾ ਹੇ." (ਮਾਰੂ ਸੋਲਹੇ ਮਃ ੫)


ਪ੍ਰਿਯ. ਪਿਆਰਾ। ੨. ਪਤਿ. ਭਰਤਾ। ੩. ਸੰ. पीय्. ਧਾ ਦੋਸ ਲਾਉਣਾ, ਖ਼ੁਸ਼ ਕਰਨਾ.


ਪ੍ਰਿਯ. ਪਿਆਰਾ। ੨. ਪੀਲਾ. ਜ਼ਰਦ.


ਪੀਲੀ. ਜ਼ਰਦ. "ਪੀਯਰੀ ਪਰੀ ਨ ਕਿਸ ਦਿਸ ਹੇਰਤ." (ਗੁਪ੍ਰਸੂ)


ਅੰਮ੍ਰਿਤ। ੨. ਦੁੱਧ. ਦੇਖੋ. ਪਿਊਸ.


ਸੰਗ੍ਯਾ- ਪੀੜ. ਸੰ. ਪੀੜਾ. "ਸਤਿਗੁਰ ਭੇਟੈ ਤਾ ਉਤਰੈ ਪੀਰ." (ਆਸਾ ਮਃ ੩) ੨. ਵਿਪੱਤਿ. ਵਿਪਦਾ. "ਨੰਗ ਭੁਖ ਕੀ ਪੀਰ." (ਸ੍ਰੀ ਅਃ ਮਃ ੫) ੩. ਵਿ- ਪੀਲਾ. ਪੀਯਰਾ. ਪੀਤ. "ਬਦਨ ਬਰਨ ਹੈ ਆਵਤ ਪੀਰ." (ਗੁਪ੍ਰਸੂ) ੪. ਕ੍ਰਿ. ਵਿ- ਪੀੜਕੇ. ਪੀਡਨ ਕਰਕੇ. "ਕੋਲੂ ਪੀਰ ਦੀਪ ਦਿਪਤ ਅੰਧਾਰ ਮੇ" (ਭਾਗੁ ਕ) ਕੋਲ੍ਹੂ ਪੀੜਕੇ ਤੇਲ ਕੱਢੀਦਾ ਹੈ, ਜਿਸ ਤੋਂ ਦੀਵਾ ਪ੍ਰਕਾਸ਼ ਕਰਦਾ ਹੈ. ੫. ਫ਼ਾ. [پیر] ਵਿ- ਬੁੱਢਾ. ਵ੍ਰਿੱਧ. ਕਮਜ਼ੋਰ. "ਹਮ ਪੀਰ ਮੋਰੋ ਹਮਜ਼ ਪੀਲਤਨ." (ਜਫਰ) ੬. ਸੰਗ੍ਯਾ- ਬਜ਼ੁਰਗ। ੭. ਧਰਮ ਦਾ ਆਚਾਰਯ ਗੁਰੂ. "ਪੀਰ ਪੈਕਾਬਰ ਅਉਲੀਏ." (ਵਾਰ ਮਾਰੂ ੨. ਮਃ ੫)