Meanings of Punjabi words starting from ਬ

ਵਿਲਾਪ ਕਰਦੇ. ਰੋਂਦੇ. "ਜਿਉਂ ਬਾਰਿਕੁ ਰਸਕਿ ਪਰਿਓ ਥਨਿ ਮਾਤਾ, ਥਨਿ ਕਾਢੇ ਬਿਲਲ ਬਿਲੀਧੇ." (ਬਸੰ ਮਃ ੪)


ਵਿਸ਼ੇਸ ਕਰਕੇ ਲਯ. ਵਿਲੀਨ. ਦੇਖੋ, ਵਿਲਯ. "ਪ੍ਰੇਮਧੁਨਿ ਸੁਨ ਸ੍ਰਵਨ ਸੁਰਤਿ ਬਿਲੈ." (ਭਾਗੁ ਕ)


ਦੇਖੋ, ਬਿਲਈਆ। ੨. ਦੇਖੋ, ਵਿਲੈਯਾ.


ਸੰ. ਵਿਲੋਡਨ. ਸੰਗ੍ਯਾ- ਮਥਨ. ਰਿੜਕਣਾ. ੨. ਦੇਖੋ, ਬਿਲੋਕਨ.


ਵਿਲੋਡਨ ਕੀਤੀ. ਰਿੜਕੀ. ਮਥੀ। ੨. ਸੰਗ੍ਯਾ- ਵਿਲੋਡਨ (ਰਿੜਕਣ) ਦਾ ਸਾਧਨ, ਮਧਾਣੀ. ਮਥਨੀ. "ਤਨੁ ਕਰਿ ਮਟੁਕੀ, ਮਨ ਮਾਹਿ ਬਿਲੋਈ." (ਆਸਾ ਕਬੀਰ) ੩. ਅਵਿਲੇਕਨ ਕੀਤੀ. ਦੇਖੀ.


ਸੰ. ਵਿਲੋਕਨ. ਦੇਖਣਾ। ੨. ਪਰਖਣਾ.


ਸੰਗ੍ਯਾ- ਵਿਲੋਕਨ ਦਾ ਭਾਵ. ਚਿਤਵਨਿ. ਦ੍ਰਿਸ੍ਟੀ. ਨਜਰ.