Meanings of Punjabi words starting from ਸ

ਕ੍ਰਿਯਾ "ਹੋਣ" ਦਾ ਭੂਤ ਕਾਲ. ਥੀ. ਸਾ। ੨. ਦੇਖੋ, ਸੀਆ.


ਸੰ. ਸ਼੍ਯਾਮ. ਫ਼ਾ. [سیاہ] ਸ੍ਯਾਹ. ਵਿ- ਕਾਲਾ. "ਮਿਲੇ ਹੀਰ ਚੀਰੰ ਕਿਤੇ ਸਿਆਉ ਕਰਨੰ." (ਗ੍ਯਾਨ) ਕਾਲੇ ਕੰਨਾਂ ਵਾਲੇ ਘੋੜੇ.


ਅ਼. [سیاست] ਨਿਗਹਬਾਨੀ ਕਰਨ ਦੀ ਕ੍ਰਿਯਾ। ੨. ਹੁਕੂਮਤ ਕਰਨਾ. ਦੇਖੋ, ਸੰ. शासन. ਸ਼ਾਸਨ.


ਕਾਲਾ. ਦੇਖੋ, ਸਿਆਉ. "ਸਿਆਹਉ ਹੋਆ ਸੇਤ." (ਮਾਝ ਬਾਰਹਮਾਹਾ) ਜਵਾਨ ਤੋਂ ਬੁੱਢਾ ਹੋ ਗਿਆ.


ਫ਼ਾ. [سیاہ گوش] ਸੰਗ੍ਯਾ- ਕਾਲੇ ਕੰਨਾ ਵਾਲਾ ਇੱਕ ਚੁਪਾਇਆ ਜੀਵ, ਜੋ ਮਾਂਸਾਹਾਰੀ ਹੈ. ਇਸ ਦਾ ਮੂੰਹ ਬਿੱਲੀ ਜੇਹਾ ਅਤੇ ਧੜ ਕੁੱਤੇ ਜੇਹਾ ਹੁੰਦਾ ਹੈ. ਇਹ ਸ਼ਿਕਾਰ ਕਰਨ ਲਈ ਰੱਖੀਦਾ ਹੈ. ਵਡੀ ਫੁਰਤੀ ਨਾਲ ਖ਼ਰਗੋਸ਼ ਮ੍ਰਿਗ ਆਦਿ ਜੀਵਾਂ ਨੂੰ ਫੜ ਲੈਂਦਾ ਹੈ. Felis Caracal.; ਦੇਖੋ, ਸਿਆਹਗੋਸ਼.


ਦੇਖੋ, ਸ੍ਯਾਹਪੋਸ਼ ਅਤੇ ਕਾਲੀਪੋਸ਼.; ਫ਼ਾ. [سیاہ پوش] ਵਿ- ਕਾਲੇ ਵਸਤ੍ਰ ਪਹਿਰਨਵਾਲਾ। ੨. ਸੰਗ੍ਯਾ- ਨਿਹੰਗ ਸਿੰਘ। ੩. ਕਾਲੀਪੋਸ਼ ਫਕੀਰ। ੪. ਪੁਲਿਸ ਦਾ ਸਿਪਾਹੀ.