Meanings of Punjabi words starting from ਅ

ਅ਼. [الغیاث] ਅਲਗ਼ਯਾਸ. ਸੰਗ੍ਯਾ- ਦੁਹਾਈ. ਫਰਿਆਦ.


ਅ਼. [الغرض] ਅਲਗ਼ਰਜ ਵਿ- ਬੇਪਰਵਾ. ਇੱਛਾ ਰਹਿਤ। ੨. ਆਲਸੀ. ਸੁਸਤ। ੩. ਅਹਿਲੇ ਗ਼ਰਜ਼. ਮਤਲਬੀ.


ਦੇਖੋ, ਅਲਗਉ.


ਫ਼ਾ. [الغوزہ] ਸੰਗ੍ਯਾ- ਇੱਕ ਪ੍ਰਕਾਰ ਦੀ ਬੰਸਰੀ, ਜੋ ਮੁਰਲੀ ਦੀ ਤਰ੍ਹਾਂ ਬਜਾਈਦੀ ਹੈ. ਮੁਰਲੀ ਟੇਢੀ ਰੱਖਕੇ ਬਜਾਈਦੀ ਹੈ, ਅਤੇ ਅਲਗ਼ੋਜ਼ੇ ਨੂੰ ਮੂੰਹ ਵਿੱਚ ਸਿੱਧਾ ਰੱਖੀਦਾ ਹੈ. ਇਹ ਖ਼ਾਸ ਕਰਕੇ ਪੱਛਮੀ ਪੰਜਾਬ ਵਿੱਚ ਵਰਤਿਆ ਜਾਂਦਾ ਹੈ.