Meanings of Punjabi words starting from ਸ

ਜਿਲਾ ਤਸੀਲ ਲੁਦਿਆਨਾ, ਥਾਣਾ ਡੇਹਲੋਂ ਵਿੱਚ ਇੱਕ ਪਿੰਡ, ਜੋ ਰੇਲਵੇ ਸਟੇਸ਼ਨ ਅਹਿਮਦਗੜ੍ਹ ਤੋਂ ਈਸ਼ਾਨ ਕੋਣ ਚਾਰ ਮੀਲ ਦੇ ਕਰੀਬ ਹੈ. ਇਸ ਪਿੰਡ ਤੋਂ ਪੱਛਮ ਅੱਧ ਮੀਲ ਦੇ ਕਰੀਬ ਸ਼੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦਾ ਗੁਰੁਦ੍ਵਾਰਾ ਹੈ. ਸਤਿਗੁਰੂ ਜੀ ਰਾੜੇ ਤੋਂ ਜਗੇੜੇ ਨੂੰ ਜਾ ਰਹੇ ਸਨ, ਤਾਂ ਇੱਥੇ ਘੋੜਾ ਬੀਮਾਰ ਹੋ ਗਿਆ. ਇਸ ਲਈ ਗੁਰੂ ਜੀ ਠਹਿਰ ਗਏ ਅਰ ਘੋੜਾ ਇੱਥੇ ਹੀ ਚਲਾਣਾ ਕਰ ਗਿਆ. ਸਤਿਗੁਰੂ ਨੇ ਘੋੜੇ ਨੂੰ ਦੁਸ਼ਾਲਾ ਪਾਕੇ ਦਬਵਾ ਦਿੱਤਾ ਜਿਸ ਦੀ ਗੁਰੁਦ੍ਵਾਰੇ ਪਾਸ ਹੀ ਸਮਾਧਿ ਹੈ.#ਪਹਿਲਾਂ ਇੱਥੇ ਸਾਧਾਰਣ ਅਸਥਾਨ ਸੀ, ਹਣ ਸੰਮਤ ੧੯੭੫ ਤੋਂ ਮੌਜੂਦਾ ਪੁਜਾਰੀ ਭਾਈ ਟਹਿਲ ਸਿੰਘ ਨੇ ਬਹੁਤ ਸੁੰਦਰ ਦਰਬਾਰ ਬਣਵਾਇਆ ਹੈ. ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਨਿੱਤ ਪ੍ਰਕਾਸ਼ ਹੁੰਦਾ ਹੈ.


ਫ਼ਾ. [سیاہی] ਸ੍ਯਾਹੀ. ਸੰਗ੍ਯਾ- ਸ਼੍ਯਾਮਤਾ. ਕਾਲਸ. ਕਾਲਖ। ੨. ਰੌਸ਼ਨਾਈ. ਮਸਿ। ੩. ਮਨ ਦੀ ਮਲੀਨਤਾ. ਦੇਖੋ, ਕਦਾ ੨.


ਆਨੰਦਪੁਰ ਪਾਸ ਇੱਕ ਥਾਂ, ਜਿੱਥੇ ਦੋ ਮੁਸਲਮਾਨ ਤੋਪਚੀ ਦਸ਼ਮੇਸ਼ ਨੇ ਤੀਰਾਂ ਨਾਲ ਮਾਰੇ, ਇਹ ਪਹਾੜੀ ਰਾਜਿਆਂ ਦੇ ਆਖੇ ਦੀਵਾਨ ਵਿੱਚ ਵਿਰਾਜੇ ਸਤਿਗੁਰਾਂ ਨੂੰ ਤੋਪ ਦੇ ਗੋਲੇ ਨਾਲ ਉਡਾਉਣ ਦਾ ਯਤਨ ਕਰ ਰਹੇ ਸੇ.


ਸ਼੍ਰੀ ਗੁਰੂ ਗ੍ਰੰਥ ਸਾਹਿਬ ਭਾਈ ਬੰਨੋ ਦੀ ਬੀੜ ਦੇ ਪਿੱਛੇ ਕਿਸੇ ਲਿਖਾਰੀ ਨੇ ਸ੍ਯਾਹੀ ਬਣਾਉਣ ਦੀ ਜੁਗਤਿ ਲਿਖੀ ਹੈ. ਜੋ "ਮੱਖੀ ਤੇ ਮੱਖੀ ਮਾਰਨੀ" ਨ੍ਯਾਯ ਅਨੁਸਾਰ ਹਰੇਕ ਨਕਲ ਵਿੱਚ ਲਿਖੀ ਗਈ, ਬਲਕਿ ਕਈ ਅਗ੍ਯਾਨੀ ਇਸ ਦਾ ਪਾਠ ਕੀਤੇ ਬਿਨਾ ਪਾਠ ਦਾ ਭੋਗ ਨਹੀਂ ਪਾ ਸਕਦੇ. ਨੁਸਖਾ ਇਹ ਹੈ-#"ਕਜਲ ਵਜਨ ਸਿਰਸਾਹੀ ੧. ਬੋਲੁ¹ ਸਰਸਾਹੀ ੨, ਸਰਸਾਹੀ ਦੁਇ ਗੂੰਦ ਕਿਕਰ ਕਾ, ਇਕ ਰਤੀ ਲਾਜਵਰਦ, ਇਕ ਰਤੀ ਸੁਇਨਾ, ਬਿਜੈਸਾਰ² ਕਾ ਪਾਣੀ, ਤਾਮੇ ਕਾ ਭਾਂਡਾ, ਨਿੰਮ ਕੀ ਲਕੜੀ, ਦੂਰ ਕਾ ਕਜਲੁ ਰਵਾਲ ਰੱਖਣੀ,³ ਦਿਨ ਵੀਹ ਘਸਣੀ."#ਪੁਰਾਣੇ ਲਿਖਾਰੀ ਇਸ ਵਿਧਿ ਨਾਲ ਸਿਆਹੀ ਬਣਾਇਆ ਕਰਦੇ ਸਨ. ਖ਼ਾਸ ਕਰਕੇ ਅੱਡਣਸ਼ਾਹੀ ਸਿੱਖ ਇਸ ਦਾ ਵਪਾਰ ਕਰਦੇ ਸਨ, ਜਿਸ ਕਾਰਣ "ਅੱਡਣਸ਼ਾਹੀ ਸਿਆਹੀ" ਸੰਗ੍ਯਾ ਹੋ ਗਈ ਸੀ.


ਦੇਖੋ, ਸਿਆਹ."ਤਨੁ ਸਿਆਹੁ ਹੋਇ ਬਦਨ ਜਾਇ ਕੁਮਲਾਇ." (ਵਾਰ ਗੂਜ ੧. ਮਃ ੩)


ਸੰਗ੍ਯਾ- ਸਮ੍ਯਕ ਗ੍ਯਾਨ. ਪਹਿਚਾਣਨਾ. ਜਾਣਨਾ. ਪਛਾਣ.


ਕ੍ਰਿ. - ਸਮ੍ਯਕ ਗ੍ਯਾਨ ਕਰਨਾ. ਪਛਾਣਨਾ.


ਸੰਗ੍ਯਾ- ਸੁਜਾਨਤਾ. ਦਾਨਾਈ. ਚਤੁਰਾਈ. "ਸਹਸ ਸਿਆਣਪ ਕਰਿ ਰਹੇ ਮਨਿ ਕੋਰੈ ਰੰਗੁ ਨ ਹੋਇ." (ਸ੍ਰੀ ਮਃ ੪) ੨. ਤਜਰਬੇਕਾਰੀ. ੩. ਕ੍ਰਿਪਣਤਾ. ਕੰਜੂਸੀ.


ਵਿ- ਸੁਗ੍ਯਾਨੀ. ਸੁਜਾਨ. ਦੇਖੋ, ਅ਼. [شیان] ਸ਼ਯਾਨ. ਲੰਮੀ ਨਜ਼ਰ ਵਾਲਾ. ਦੀਰਘਦ੍ਰਸ੍ਟਾ। ੨. ਚਾਲਾਕ। ੩. ਕ੍ਰਿਪਣ. ਕੰਜੂਸ। ੪. ਸੰਗ੍ਯਾ- ਜਿਲਾ ਕਰਨਾਲ ਤਸੀਲ ਥਾਣਾ ਪਹੋਏ ਦਾ ਇੱਕ ਪਿੰਡ, ਜੋ ਪਹੋਏ ਤੋਂ ਦਸ ਕੋਹ ਪੱਛਮ ਹੈ. ਇਸ ਥਾਂ ਕਲਗੀਧਰ ਜੀ ਸ਼ਾਹਭੀਖ ਠਸਕਾ ਨਿਵਾਸੀ ਦਰਵੇਸ਼ ਨੂੰ ਮਿਲੇ ਹਨ.¹ ਗੁਰੁਦ੍ਵਾਰੇ ਵਿੱਚ ਦਸ਼ਮੇਸ਼ ਦੇ ਤੀਰਾਂ ਦੀਆਂ ਵਜਨਦਾਰ ਮੁਖੀਆਂ ਦਰਸ਼ਨ ਕਰਨ ਯੋਗ ਹਨ. ਸ਼੍ਰੀ ਗੁਰੂ ਤੇਗਬਹਾਦੁਰ ਸਾਹਿਬ ਨੇ ਭੀ ਪਹਿਲਾਂ ਇਸ ਥਾਂ ਨੂੰ ਚਰਣਾਂ ਨਾਲ ਪਵਿਤ੍ਰ ਕੀਤਾ ਸੀ.