Meanings of Punjabi words starting from ਪ

ਵਿ- ਪੀਲੀ. ਪੀਤ। ੨. ਸੰਗ੍ਯਾ- ਪੀਲਾਪਨ. ਜ਼ਰਦੀ. "ਪੀਰੀ ਪਰਰਹੀ ਮੁਖ ਪਰ ਜਾਂਕੇ." (ਨਾਪ੍ਰ) ੩. ਪੀੜ੍ਹੀ. ਪੰਘੂੜਾ. ਪੀਠਿਕਾ. "ਯਾਹੀ ਚੜ੍ਹ ਪੀਰੀ ਪਰ." (ਚਰਿਤ੍ਰ ੨੩੪) ੪. ਪੀਰ ਦਾ ਕਰਮ. ਗੁਰਤਾ. "ਮੀਰੀ ਪੀਰੀ ਧਾਰਨ ਕਰੀ." (ਗੁਪ੍ਰਸੂ)


ਸਰਦਾਰ ਰਤਨ ਸਿੰਘ ਨੇ ਪੰਥ ਪ੍ਰਕਾਸ਼ ਵਿੱਚ ਇਹ ਨਾਮ ਪੇਰੋਂ ਦਾ ਲਿਖਿਆ ਹੈ. "ਪੀਰੂ ਮਨਸੂਬੋ ਠਹਿਰਾਯੋ." (ਪ੍ਰਾਪੰਪ੍ਰ) ਦੇਖੋ, ਪੇਰੋਂ.


ਫ਼ਾ. [پیل] ਸੰਗ੍ਯਾ- ਹਾਥੀ. ਸੰ. ਪੀਲੁ. "ਪੀਲਰਾਜ ਫਿਰੇ ਕਹੂੰ ਰਣ." (ਚੰਡੀ ੨) ੨. ਸ਼ਤਰੰਜ ਦੀ ਖੇਡ ਦਾ ਇੱਕ ਮੋਹਰਾ.


ਫ਼ਾ. [پیِلافگن] ਵਿ- ਹਾਥੀ ਨੂੰ ਡੇਗਣ (ਪਛਾੜਨ) ਵਾਲਾ.


ਦੇਖੋ, ਫ਼ਤੀਲਸੋਜ.


ਸੰਗ੍ਯਾ- ਪੀਲ (ਹਾਥੀ) ਨੂੰ ਪ੍ਰੇਰਣ ਕਰਤਾ. ਹਥਵਾਨ. ਮਹਾਵਤ. "ਮਨ ਕੁੰਚਰੁ ਪੀਲਕੁ ਗੁਰੂ." (ਵਾਰ ਗੂਜ ੧. ਮਃ ੩)


ਫ਼ਾ. [پیلتن] ਵਿ- ਹਾਥੀ ਜੇਹਾ ਹੈ ਜਿਸ ਦਾ ਸ਼ਰੀਰ। ਸੰਗਯਾ- ਰਸੂਮ ਪਹਿਲਵਾਨ.