Meanings of Punjabi words starting from ਬ

ਦੇਖੋ, ਬਲੰਦ.


ਦੇਖੋ, ਬੁਲੰਦਸਹਰ. "ਬਕਾਨ ਸੀ ਬਿਲੰਦਾਬਾਦ." (ਅਕਾਲ) ਬਗਲਿਆਂ ਜੇਹੀ ਚਿੱਟੀ ਕੀਰਤਿ ਬੁਲੰਦਸ਼ਹਰ ਵਿੱਚ ਸ਼ੋਭਾ ਦੇ ਰਹੀ ਹੈ.


ਸੰ. ਵਿਲੰਬ. ਸੰਗ੍ਯਾ- ਚਿਰ. ਦੇਰ. ਢਿੱਲ. "ਨਹਿ ਬਿਲੰਬ ਧਰਮੰ." (ਸਹਸ ਮਃ ੫)


ਸੰ. ਅਵਸ੍‍ਥਾ. ਸੰਗ੍ਯਾ- ਉਮਰ. ਆਯੁ. "ਬਾਰ ਬਿਵਸਥਾ ਤੁਝਹਿ ਪਿਆਰੈ ਦੂਧ." (ਸੁਖਮਨੀ) ੨. ਦਸ਼ਾ ਹਾਲਤ. "ਦੁਹੂ ਬਿਵਸਥਾ ਤੇ ਜੋ ਮੁਕਤਾ." (ਮਾਰੂ ਅਃ ਮਃ ੫) ੩. ਸੰ. ਵ੍ਯਵਸ੍‍ਥਾ. ਵ੍ਯ- ਅਵ- ਸ੍‍ਥਾ ਠਹਿਰਣ ਦਾ ਭਾਵ. ਕਾਇਮ ਹੋਣਾ. ਕਿਸੇ ਬਾਤ ਨੂੰ ਪੱਕਾ ਕਰਨ ਦੀ ਕ੍ਰਿਯਾ। ੪. ਧਰਮ ਦਾ ਫੈਸਲਾ। ੫. ਧਾਰਮਿਕ ਮਰਯਾਦਾ. ਦੇਖੋ, ਸ੍ਵਸਤਿ ਬਿਵਸਥਾ.


ਸੰ. ਵਿ- ਵਸ਼੍ਯ. ਵਿ- ਵਿਸ਼ੇਸ ਕਰਕੇ ਕਾਬੂ. "ਮੋੱਹ ਮਲ ਬਿਵਸਿ ਕੀਓ." (ਸਵੈਯੇ ਮਃ ੪. ਕੇ) ਮੋਹਰੂਪ ਪਹਲਵਾਨ ਨੂੰ ਵਸ਼ ਵਿੱਚ ਕਰਲੀਤਾ। ੨. ਬੇ ਵਸ਼ ਲਾਚਾਰ.


ਦੇਖੋ, ਬਿਉਹਾਰ ਅਤੇ ਵ੍ਯਵਹਾਰ.


ਸੰਗ੍ਯਾ- ਬ੍ਯੋਂਤ. ਤਰਕੀਬ. ਯੁਕਤਿ. "ਤਾਂਕੀ ਨਾਸ ਬਿਵਤ ਜਿਯ ਆਨੀ." (ਚਰਿਤ੍ਰ ੪੦) ਉਸ ਦੇ ਨਾਸ਼ ਕਰਨ ਦੀ ਵ੍ਯੋਂਤ ਸੋਚੀ.


ਖੁੱਡ. ਖੱਡ. ਬਿਲ. ਦੇਖੋ, ਬਿਬਰ. "ਬਿਵਰ ਬਿਖੈ ਤੇ ਬਿਸਿਯਰ ਜੈਸੇ." (ਗੁਪ੍ਰਸੂ)


ਦੇਖੋ, ਬਿਬਰਜਨ.