Meanings of Punjabi words starting from ਅ

ਅ਼. [الطاف] ਬਹੁ ਵਚਨ ਹੈ ਲੁਤ਼ਫ਼ ਦਾ. ਮਿਹਰਬਾਨੀਆਂ. "ਬੇ ਅਦਬ ਖ਼ਾਲੀਸ੍ਤ ਅਜ਼ ਅਲਤ਼ਾਫ਼ੇ ਰੱਬ." (ਜ਼ਿੰਦਗੀ)


ਵਿ- ਅ- ਲਬਧ. ਦੁਰਲਭ। ੨. ਨਾ ਲੱਭਿਆ.


ਸੰ. ਅਲਪ. ਵਿ- ਥੋੜਾ. ਕਮ. ਤੁੱਛ. "ਅਲਪ ਸੁਖ ਅਵਿਤ ਚੰਚਲ." (ਸਹਸ ਮਃ ੫) ੨. ਅਲਿਪਤ. ਅਲੇਪ. ਨਿਰਲੇਪ. "ਅਲਪ ਮਾਇਆ ਜਲ ਕਮਲ ਰਹਤਹ." (ਸਹਸ ਮਃ ੫) "ਰਹਿਤ ਬਿਕਾਰ ਅਲਪ ਮਾਇਆ ਤੇ" (ਸਾਰ ਮਃ ੫) ੩. ਕਾਵ੍ਯ ਦਾ ਇੱਕ ਅਰਥਾਲੰਕਾਰ, ਜਿਸ ਦਾ ਲੱਛਣ ਹੈ ਕਿ ਆਧੇਯ ਨਾਲੋਂ ਆਧਾਰ ਕਮ ਅਥਵਾ ਸੂਖਮ ਵਰਣਨ ਕਰਨਾ.#"ਅਲਪ" ਦਾ ਉਦਾਹਰਣ-#"ਨੌਮੇ ਸਤਿਗੁਰੁ ਦੇ ਪ੍ਰਗਟਣ ਦੀ,#ਸਿੱਖਾਂ ਜਦ ਸੁਧ ਪਾਈ।#ਭਯੋ ਰੁਮਾਂਚ ਟੁੱਟੀਆਂ ਤਣੀਆਂ,#ਨੈਨਾਂ ਛਹਿਬਰ ਲਾਈ."#ਆਨੰਦ ਆਧੇਯ ਨਾਲੋਂ ਸਿੱਖਾਂ ਦਾ ਤਨ ਆਧਾਰ ਛੋਟਾ ਹੈ, ਕਿਉਂਕਿ ਉਸ ਵਿੱਚ ਸਮਾ ਨਹੀਂ ਸਕਿਆ.#"ਕੰਕਨ ਕਰੀ ਹੈ ਛਾਪ ਸੋਊ ਹੈ ਢਰ ਢਲਾਤ." (ਹਨੂ) ਛਾਪ ਆਧੇਯ ਨਾਲੋਂ ਸੀਤਾ ਦੀ ਭੁਜਾ ਆਧਾਰ ਨੂੰ ਸੂਖਮ ਵਰਣਨ ਕੀਤਾ.


ਵਿ- ਅਲੇਪਤਾ ਵਾਲਾ. ਨਿਰਲੇਪ. "ਲੇਪ ਨਹੀਂ ਅਲਪਹੀਅਉ." (ਜੈਤ ਮਃ ੫) ੨. ਛੋਟਾ ਦਿਲ। ੩. ਛੋਟੇ ਦਿਲ ਵਾਲਾ.