Meanings of Punjabi words starting from ਕ

ਦੇਖੋ, ਕੁਹੀਰ.


ਗਿੱਲ ਜੱਟਾਂ ਦੀ ਇੱਕ ਮੂੰਹੀਂ. ਹੁਸ਼ਿਆਰਪੁਰ ਵੱਲ ਕੁੱਕਾਂ ਦੇ ੨੨ ਪਿੰਡ ਹਨ.


ਸੰਗ੍ਯਾ- ਪਿਲਛੀ. ਨਦੀ ਕਿਨਾਰੇ ਹੋਣ ਵਾਲਾ ਲੰਮਾ ਘਾਹ, ਜਿਸ ਦੀਆਂ ਟੋਕਰੀਆਂ ਬਣਦੀਆਂ ਹਨ. "ਕੁਕਹ ਕਾਹਸਿ ਫੁਲੇ." (ਤੁਖਾ ਬਾਰਹਮਾਹਾ) ਪਿਲਛੀ ਅਤੇ ਕਾਂਹੀਂ ਫੁੱਲੀ ਹੈ. ਭਾਵ- ਰੋਮ ਚਿੱਟੇ ਹੋ ਗਏ ਹਨ। ੨. ਕੌਕਯੀ. ਸਰਦ ਰੁੱਤ ਵਿੱਚ ਹੋਣ ਵਾਲੇ ਧਾਨ.


ਸੰ. कुक्कुट ਕੁੱਕੁਟ. ਸੰਗ੍ਯਾ- ਮੁਰਗਾ. ਕੁੱਕੜ.


ਸੰ. कुक्कुटी ਕੁੱਕੁਟੀ. ਮੁਰਗੀ. ਕੁੱਕੜ ਦੀ ਮਦੀਨ.