nan
nan
nan
ਕਿਤਨਿਆਂ ਨੇ ਆਸਾਮ ਲਈ ਇਹ ਸ਼ਬਦ ਵਰਤਿਆ ਹੈ. ਦੇਖੋ, ਆਸਾਮ। ੨. ਸੰ. ਸ਼੍ਯਾਮ. ਵਿ- ਕਾਲਾ। ੩. ਸੰਗ੍ਯਾ- ਸ਼੍ਯਾਮ ਮੁਰਤੀ ਕ੍ਰਿਸਨ. "ਗੋਕੁਲ ਮਧੇ ਸਿਆਮ ਗੋ." (ਟੋਡੀ ਨਾਮਦੇਵ) ਦਖੋ, ਸ੍ਯਾਮ। ੪. ਸੰ. ਸ਼੍ਯਾਮਾ. ਲੱਛਮੀ. "ਸਿਆਮ ਪਲੋਟੈ ਪਾਇ ਜਿਹ." (ਕ੍ਰਿਸਨਾਵ) ੫. ਫ਼ਾ. [شام] ਸਾਯੰਕਾਲ. ਸੰਝ. ਦੇਖੋ, ਸਾਮ. ੬. ਅ਼. ਸ਼ਾਮ ਦੇਸ਼. Syria. ਦੇਖੋ, ਸ਼ਾਮ.; ਸੰ. श्यात ਵਿ- ਨੀਲਾ. ਕਾਲਾ। ੨. ਸੰਗ੍ਯਾ- ਕਾਲਾ ਪਦਾਰਥ. ਕਵੀ ਆਪਣੀ ਰਚਨਾ ਵਿੱਚ ਇਹ ਵਸਤੂਆਂ ਸ਼੍ਯਾਮ ਲਿਖਦੇ ਹਨ- ਅਪਯਸ਼, ਲੋਹਾ, ਸੱਪ, ਕੱਜਲ, ਕਲਹ, ਕਲਿਯੁਗ, ਕਲੰਕ, ਕਾਮ, ਕਾਲੀ ਦੇਵੀ, ਕੀਚ (ਚਿੱਕੜ), ਕੇਸ਼, ਚੋਰ, ਅੰਧੇਰਾ, ਨਾਕੂ (ਨਕ੍ਰ), ਪਾਪ, ਕੋਕਿਲ, ਭੌਰਾ, ਮਹਿਂ (ਭੈਂਸ), ਮਦ, ਕਸਤੂਰੀ, ਰਾਖਸ, ਰਾਤ੍ਰਿ ਅਤੇ ਰਿੱਛ। ੩. ਸ੍ਰੀ ਕ੍ਰਿਸਨ, ਕਾਲਾ ਰੰਗ ਹੋਣ ਕਰਕੇ ਇਹ ਨਾਉਂ ਪ੍ਰਸਿੱਧ ਹੋ ਗਿਆ ਹੈ। ੪. ਕਿਤਨਿਆਂ ਦੇ ਖਿਆਲ ਅਨੁਸਾਰ "ਸ੍ਯਾਮ" ਦਸ਼ਮੇਸ਼ ਦਾ ਤਖੱਲੁਸ (ਛਾਪ) ਹੈ ਬਹੁਤ ਵਿਦ੍ਵਾਨ ਮੰਨਦੇ ਹਨ ਕਿ ਸ੍ਯਾਮ ਇੱਕ ਕਵੀ ਸੀ. "ਜੋ ਬ੍ਰਿਜਨਾਯਕ ਕੋ ਰੁਚਿ ਸੋਂ ਕਵਿ ਸ੍ਯਾਮ ਭਨੈ ਫੁਨ ਜਾਪ ਜਪੈ ਹੈਂ." (ਕ੍ਰਿਸਨਾਵ) ੫. ਸੰ. स्याम ਕ੍ਰਿ- ਅਸੀਂ ਹੋਈਏ।
ਸੰ. श्याम शबल ਵਿ- ਡੱਬ ਖੜੱਬਾ. ਕਾਲਾ ਅਤੇ ਭੂਰਾ। ੨. ਸੰਗ੍ਯਾ- ਯਮਰਾਜ ਦੇ ਦੋ ਕੁੱਤੇ, ਜੋ ਸਰਮਾ ਦੇ ਪੁਤ੍ਰ ਹਨ. ਨਵਾਂ ਦਾ ਰੰਗ ਕਾਲਾ ਅਤੇ ਭੂਰਾ ਹੈ.
ਦੇਖੋ, ਸੂਰਜ ਮੱਲ। ੨. ਦਸ਼ਮੇਸ਼ ਜੀ ਦਾ ਤੋਸ਼ੇਖਾਨੀਆ ਅਤੇ ਸਿਲਹਖਾਨੇ ਦਾ ਦਾਰੋਗਾ। ੩. ਦੇਖੋ, ਅਟਾਰੀ.
ਸੰਗ੍ਯਾ- ਸ਼੍ਯਾਮਾ (ਪ੍ਰਕ੍ਰਿਤਿ) ਨੂੰ ਸ਼ੋਭਾ ਦੇਣ ਵਾਲਾ, ਕਰਤਾਰ. "ਸਿਆਮਸੁੰਦਰ ਤਜਿ ਨੀਂਦ ਕਿਉ ਆਈ?" (ਸੂਹੀ ਮਃ ੫)
ਸੰਗ੍ਯਾ- ਸਾਯੰਕਾਲ. ਸੰਝ. "ਸੁਭਾ ਸਿਆਮਣੀ." (ਚੰਡੀ ੨) ਪ੍ਰਾਤਹਕਾਲ ਅਤੇ ਸਾਯੰਕਾਲ ਰੂਪਾ. ੨. ਵਿ- ਸ਼੍ਯਾਮਤਾ ਵਾਲੀ. ਕਾਲੀ। ੩. ਸ਼੍ਯਾਮ. (ਕ੍ਰਿਸਨਦੇਵ) ਦੀ.