Meanings of Punjabi words starting from ਆ

ਅੱਠ ਹੋਣ ਸ਼੍ਰਵਣ (ਕੰਨ) ਜਿਸ ਦੇ, ਬ੍ਰਹਮਾ, ਚਾਰ ਸਿਰ ਹੋਣ ਕਰਕੇ ਅੱਠ ਕੰਨ ਅਤੇ ਅੱਠ ਅੱਖਾਂ ਹਨ.


ਅੱਠ ਪਹਿਰ. ਭਾਵ ਰਾਤ ਦਿਨ. ਹਰ ਵੇਲੇ. "ਆਠ ਜਾਮ ਚਉਸਠਿ ਘਰੀ ਤੁਅ ਨਿਰਖਤ ਰਹੈ ਜੀਉ." (ਸ. ਕਬੀਰ) ਦੋਖ, ਚਉਸਠ ਘਰੀ.


ਦੇਖੋ, ਅਸਟ ਨੈਣ ਅਤੇ ਆਠ ਸ੍ਰਵਣ.


ਸੰਗ੍ਯਾ- ਅਸ੍ਟਕ. ਅੱਠ ਦਾ ਸਮੁਦਾਯ (ਇਕੱਠ). ੨. ਅੱਠ ਸੰਖ੍ਯਾ ਬੋਧਕ ਸ਼ਬਦ। ੩. ਅੱਠ ਦਾ ਹਿੰਦਸਾ (ਅੰਗ). ੮


ਵਿ- ਅਸ੍ਟਮ. ਅੱਠਵਾਂ. "ਤਾਤ ਭਯੋ ਜਬ ਆਠੋ." (ਕ੍ਰਿਸਨਾਵ)


ਪ੍ਰਾ. ਸੰਗ੍ਯਾ- ਓਟ। ੨. ਪੜਦਾ। ੩. ਸਹਾਰਾ. ਆਧਾਰ। ੪. ਨੱਥ ਦਾ ਡੋਰਾ. ਨੱਥ ਵਿੱਚ ਬੰਨ੍ਹੀ ਹੋਈ ਮੋਤੀਆਂ ਦੀ ਲੜੀ, ਜੋ ਹੁੱਕ (ਅੰਕੁੜੇ) ਨਾਲ ਕੇਸਾਂ ਵਿੱਚ ਅਟਕਾਈ ਜਾਂਦੀ ਹੈ. ਇਸ ਤੋਂ ਗਹਿਣੇ ਦਾ ਬੋਝ ਨੱਕ ਤੇ ਨਹੀਂ ਪੈਂਦਾ. "ਅੰਜਨ ਆਡ ਸੁਧਾਰ ਭਲੇ ਪਟ." (ਕ੍ਰਿਸਨਾਵ) ੫. ਦੇਖੋ, ਅੱਡਣਾ. "ਆਡ ਸਿਪਰ ਕੋ ਰੋਕਸ ਆਗਾ." (ਗੁਪ੍ਰਸੂ) ੬. ਪੰਜਾਬੀ ਵਿੱਚ ਪਾਣੀ ਦੇ ਖਾਲ ਨੂੰ ਭੀ ਆਡ ਆਖਦੇ ਹਨ.


ਡਿੰਗ. ਸੰਗ੍ਯਾ- ਢਾਲ. ਸਿਪਰ.


ਦੇਖੋ, ਆੜ੍ਹਤ। ੨. ਸੁਇਨੀ ਗੋਤ ਦਾ ਇੱਕ ਸਿਪਾਹੀ, ਜੋ ਦਿੱਲੀ ਦੇ ਬਦਾਸ਼ਾਹ ਦੀ ਫ਼ੌਜ ਵਿੱਚ ਸੀ. ਇਹ ਗੁਰੂ ਅਰਜਨ ਦੇਵ ਦਾ ਸਿੱਖ ਹੋਇਆ. ਸਤਿਗੁਰੂ ਨੇ ਇਸ ਨੂੰ ਨਾਮ ਦਾਨ ਬਖ਼ਸ਼ਕੇ ਸਾਥ ਹੀ ਸੂਰਵੀਰਤਾ ਦਾ ਉਪਦੇਸ਼ ਦਿੱਤਾ, ਜਿਸ ਤੋਂ ਲੋਕ ਪਰਲੋਕ ਦਾ ਭਲਾ ਹੋਵੇ.