Meanings of Punjabi words starting from ਇ

ਦੇਖੋ, ਅਮਲੀ.


ਦੇਖੋ, ਈਮਾਨ. "ਅਮੀਕੁਲ ਇਮਾਂ ਹੈ." (ਜਾਪੁ) ਗੰਭੀਰ ਧਰਮ ਵਾਲਾ ਹੈ.


ਅ਼. [امام] ਸੰਗ੍ਯਾ- ਗੁਰੂ. ਧਰਮ ਦਾ ਆਚਾਰਯ. "ਹਿੰਦੂ ਤੁਰਕ ਕੋਊ ਰਾਫਜੀ ਇਮਾਮ ਸਾਫੀ." (ਅਕਾਲ) ਦੇਖੋ, ਇਮਾਮਸਾਫੀ। ੨. ਬਾਦਸ਼ਾਹ। ੩. ਆਗੂ. ਪੇਸ਼ਵਾ। ੪. ਮਾਲਾ ਦਾ ਸਿਰੋਮਣਿ ਮਣਕਾ. "ਮੇਰੁ ਇਮਾਮ ਰਲਾਇਕੈ ਰਾਮ ਰਹੀਮ ਨ ਨਾਉਂ ਗਣਾਯਾ." (ਭਾਗੁ) ੫. ਇਮਾਮ ਸ਼ਬਦ ਧਰਮਗ੍ਰੰਥ ਲਈ ਭੀ ਵਰਤਿਆ ਹੈ. ਦੇਖੋ, ਕੁਰਾਨ ਸੂਰਤ ੧੧, ਆਯਤ ੨੦.


ਫ਼ਾ. [امام شافعی] ਸੰਗ੍ਯਾ- ਸੁੰਨੀ ਫ਼ਿਰਕੇ ਦਾ ਇੱਕ ਪ੍ਰਧਾਨ ਆਚਾਰਯ. ਦੇਖੋ, ਸੁੰਨੀ ਸ਼ਬਦ। ੨. ਇਮਾਮ ਸ਼ਾਫ਼ਈ. ਸ਼ਾਫ਼ਈ਼ ਇਮਾਮ ਦਾ ਚੇਲਾ. ਭਾਵ, ਸੁੰਨੀ. "ਹਿੰਦੂ ਤੁਰਕ ਕੋਊ ਰਾਫਜੀ ਇਮਾਮ ਸਾਫੀ." (ਅਕਾਲ) ਕੋਈ ਰਾਫ਼ਜ਼ੀ (ਸ਼ੀਆ਼) ਹੈ ਅਤੇ ਕੋਈ ਇਮਾਮ ਸ਼ਾਫ਼ਈ਼ (ਸੁੰਨੀ) ਹੈ.


ਇੱਕ ਸ਼ਾਹੀ ਫ਼ੌਜ ਦਾ ਸਰਦਾਰ, ਜੋ ਹਰਿਗੋਬਿੰਦਪੁਰ ਦੇ ਜੰਗ ਵਿੱਚ ਭਾਈ ਜਗਤੇ ਦੇ ਹੱਥੋਂ ਸ਼ਹੀਦ ਹੋਇਆ.


ਫ਼ਾ. [امامباڑہ] ਸੰਗ੍ਯਾ- ਇਮਾਮ ਹੁਸੈਨ ਦੇ ਨਾਉਂ ਜੋ ਮੁਹ਼ੱਰਮ ਵਿੱਚ ਤਾਜੀਏ ਬਣਾਏ ਜਾਂਦੇ ਹਨ, ਉਨ੍ਹਾਂ ਦੇ ਦੱਬਣ ਦਾ ਅਹਾਤਾ,¹ ਜੋ ਕਰਬਲਾ ਦੀ ਨਕਲ ਹੈ. ਦੇਖੋ, ਕਰਬਲਾ.


ਅ਼. [عمامہ] ਦਸਤਾਰ. ਸਰਬੰਦ। ੨. ਲੋਹੇ ਦਾ ਟੋਪ, ਜੋ ਕਵਚ ਨਾਲ ਪਹਿਨੀਦਾ ਹੈ.


ਅ਼. [عمارت] ਇ਼ਮਾਰਤ. ਸੰਗ੍ਯਾ- ਤਾਮੀਰ. ਉਸਾਰੀ। ੨. ਸ਼ਾਨਦਾਰ ਮਕਾਨ। ੩. ਅ਼. [امارت] ਅਮੀਰੀ ਭਾਵ. ਅਮੀਰਪੁਣਾ.