ਸੰਗ੍ਯਾ- ਉਛਲ- ਅੰਗ. ਅੰਗਾਂ ਦਾ ਉਛਾਲਨਾ. ਛਾਲ. ਟਪੂਸੀ. ਫਲਾਂਗ.
ਪ੍ਰਾ. ਛਿਲਕਾ.
ਵਿ- ਛਲਨ ਵਾਲਾ. ਛਲਕਾਰ. ਛਲ- ਕਰਿੰਦਾ.
ਵਿ- ਛਲੀਆ. ਛਲ ਕਰਨ ਵਾਲਾ। ੨. ਸੰਗ੍ਯਾ- ਛਾਲਾ. ਤੁਚਾ. ਖਲੜੀ. "ਛਲੀ ਬਾਰਣੀਸੰ." (ਕਲਕੀ) ਗਜਰਾਜ ਦੀ ਖਲੜੀ। ੩. ਦੇਖੋ, ਛੱਲੀ.
ਸੰਗ੍ਯਾ- ਮੱਕੀ ਦੀ ਕੁਕੜੀ, ਜਿਸ ਪੁਰ ਛੱਲਿ (ਛਿਲਕਾ) ਹੋਵੇ। ੨. ਕੇਵੜੇ (ਕੇਤਕੀ) ਦਾ ਫੁੱਲ। ੩. ਸੂਤ ਦਾ ਗਲੋਟਾ, ਜੋ ਮੱਕੀ ਦੀ ਛੱਲੀ ਦੇ ਆਕਾਰ ਦਾ ਹੁੰਦਾ ਹੈ.
ਵਿ- ਛਲ ਕਰਨ ਵਾਲਾ. ਕਪਟੀ. ਧੋਖੇਬਾਜ਼.
nan
nan
nan