ਦੇਖੋ, ਜਟਿਲ.
ਦੇਖੋ, ਜੱਟ. "ਧੰਨਾ ਜਟੁ ਬਾਲਮੀਕੁ ਬਟਵਾਰਾ, ਗੁਰਮੁਖਿ ਪਾਰਿਪਇਆ." (ਮਾਰੂ ਮਃ ੪)
ਤਿਵਾੜੀ ਬ੍ਰਾਹਮਣ, ਜੋ ਗੁਰੂ ਅਰਜਨਦੇਵ ਦਾ ਸਿੱਖ ਹੋਇਆ। ੨. ਚੱਢਾ ਗੋਤ ਦਾ ਇੱਕ ਪ੍ਰੇਮੀ, ਜੋ ਪੰਜਵੇਂ ਸਤਿਗੁਰੂ ਦਾ ਸਿੱਖ ਹੋਇਆ। ੩. ਭੀਵਾ ਗੋਤ ਦਾ ਗੁਰੂ ਅਰਜਨਦੇਵ ਸ੍ਵਾਮੀ ਦਾ ਸਿੱਖ। ੪. ਭੰਡਾਰੀ ਗੋਤ ਦਾ ਸ਼ਾਹਦਰਾ ਨਿਵਾਸੀ ਪੰਜਵੇਂ ਸਤਿਗੁਰੂ ਦਾ ਸਿੱਖ। ੫. ਜੌਨਪੁਰ ਨਿਵਾਸੀ ਇੱਕ ਤਪਾ, ਜੋ ਸ਼੍ਰੀ ਗੁਰੂ ਹਰਿਗੋਬਿੰਦ ਸਾਹਿਬ ਦਾ ਸੇਵਕ ਹੋਇਆ। ੬. ਛੀਵੇਂ ਸਤਿਗੁਰੂ ਦਾ ਇੱਕ ਯੋਧਾ ਸਿੱਖ।
ਵਿ- ਜਟਾ ਵਾਲਾ। ੨. ਸੰਗ੍ਯਾ- ਜਟਾਜੂਟ. ਜਟਾ ਦਾ ਜੂੜਾ. "ਬੰਧਹਿ ਬਹੁ ਜਟੂਆ." (ਸਵੈਯੇ ਸ੍ਰੀ ਮੁਖਵਾਕ ਮਃ ੫)
nan
ਜੱਟ ਦਾ ਬੇਟਾ. ਜੱਟਪੁਤ੍ਰ.
ਦੇਖੋ, ਚੱਠ.
ਸੰ. ਸੰਗ੍ਯਾ- ਪੇਟ. ਢਿੱਡ. "ਕਰਿ ਦੋਖ ਜਠਰ ਕਉ ਭਰਤੇ." (ਮਲਾ ਮਃ ੫) ੨. ਮੇਦਾ. ਪਕ੍ਵਾਸ਼ਯ। ੩. ਬੱਚੇਦਾਨ. ਗਰਭਾਸ਼ਯ. ਰਿਹ਼ਮ. "ਕਿਮ ਦੇਵਕਿ ਕੇ ਜਠਰੰਤਰਿ ਆਯੋ." (ਸਵੈਯੇ ੩੩) ੪. ਵਿ- ਬੁੱਢਾ.
ਸੰ. जाठर रोग ਸੰਗ੍ਯਾ- ਮੇਦੇ ਢਿੱਡ ਆਦਿ ਵਿੱਚ ਹੋਣ ਵਾਲਾ ਰੋਗ. ਦੇਖੋ, ਉਦਰਰੋਗ.