Meanings of Punjabi words starting from ਝ

ਸੰਗ੍ਯਾ- ਭੁਲੇਖਾ. ਧੋਖਾ. ਛਲ। ੨. ਧੋਖੇ ਲਈ ਦਾਬਾ ਮਾਰਨਾ। ੩. ਯੂ. ਪੀ. ਵਿੱਚ ਇੱਕ ਨਗਰ, ਜਿਸ ਦਾ ਪੁਰਾਣਾ ਨਾਮ 'ਬਲਵੰਤਨਗਰ' ਹੈ. ਇਹ ਓਰਛਾ ਦੇ ਰਾਜਾ ਬੀਰਸਿੰਘ ਨੇ ੧੬੧੩ ਵਿੱਚ ਵਸਾਇਆ ਸੀ. ਝਾਂਸੀ ਕਲਕੱਤੇ ਤੋਂ ੧੯੯ ਅਤੇ ਮੁੰਬਈ ਤੋਂ ੭੦੨ ਮੀਲ ਹੈ. ਜੀ. ਆਈ. ਪੀ. ਰੇਲਵੇ ਦਾ ਭਾਰੀ ਸਟੇਸ਼ਨ ਹੈ. ਇਸ ਥਾਂ ਅੰਗ੍ਰੇਜ਼ੀ ਛਾਉਂਣੀ ਭੀ ਹੈ.


ਸੰਗ੍ਯਾ- ਨਰ ਚਿੱਤਲ ਮ੍ਰਿਗ। ੨. ਬਾਰਾਂਸਿੰਗਾ. ਝੰਖਾਰ.


ਸੰਗ੍ਯਾ- ਬਾਰਾਂਸਿੰਗਾ. ਦੇਖੋ, ਝੰਖਾਰ.


ਸੰਗ੍ਯਾ- ਵਢਾਂਗ. ਝਾਂਗੇ ਹੋਏ ਬਿਰਛ ਦੀਆਂ ਟਾਹਣੀਆਂ. ਛਾਂਗ.


ਸਿੰਧੀ. ਵਿ- ਝੰਗ (ਜੰਗਲ) ਵਿੱਚ ਰਹਿਣ ਵਾਲਾ. ਜੰਗਲੀ। ੨. ਬਿਰਛਾਂ ਨੂੰ ਝਾਂਗਣ (ਛਾਂਗਣ) ਵਾਲਾ.


ਸਿੰਧੀ. ਵਿ- ਝੰਗ (ਜੰਗਲ) ਵਿੱਚ ਰਹਿਣ ਵਾਲਾ. ਜੰਗਲੀ। ੨. ਬਿਰਛਾਂ ਨੂੰ ਝਾਂਗਣ (ਛਾਂਗਣ) ਵਾਲਾ.