Meanings of Punjabi words starting from ਲ

ਦੇਖੋ, ਲਕ੍ਸ਼੍‍ਣਾ.


ਦੇਖੋ, ਲਕ੍ਸ਼੍‍ਣ। ੨. ਸੰ. ਲਾਂਛਨ ਦਾਗ. ਕਲੰਕ. "ਓਸੁ ਨਾਲਿ ਮੁਹੁ ਜੋੜੇ, ਓਸੁ ਭੀ ਲਛਣੁ ਲਾਇਆ." (ਮਃ ੪. ਵਾਰ ਗਉ ੧)


ਦੇਖੋ, ਲਕ੍ਸ਼੍‍ਣ। ੨. ਦੇਖੋ, ਲੱਛਨ.


ਦੇਖੋ, ਲਕ੍ਸ਼੍‍ਣ। ੨. ਦੇਖੋ, ਲਕ੍ਸ਼੍‍ਮਣ. "ਲੱਛਨੈ ਲੈ ਸੰਗ। ਜਾਨਕੀ ਸੋਭੰਗ." (ਰਾਮਾਵ) ੩. ਲਕ੍ਸ਼ੋਂ ਹੀ. ਲੱਖਾਂ. "ਲੱਛਨ ਦੈਕੈ ਪ੍ਰਦੱਛਨ." (ਚੰਡੀ ੧)


ਲਕ੍ਸ਼੍‍ਮਣ ਆਦਿ. "ਰੋਇ ਮਿਲੇ ਲਛਨਾਦਿ ਭੱਯਾ ਸਬ." (ਰਾਮਾਵ)


ਦੇਖੋ, ਲਕ੍ਸ਼੍‍ਮਣ ੨.


ਲਕ੍ਸ਼੍‍ਮਣ ਦੀ ਵੈਰਣ, ਬਰਛੀ. (ਸਨਾਮਾ) ਲਕ੍ਸ਼੍‍ਮਣ ਬਰਛੀ ਨਾਲ ਮੂਰਛਿਤ ਹੋਇਆ ਸੀ। ੨. ਇੰਦ੍ਰਜੀਤ. ਮੇਘਨਾਦ. ਜਿਸ ਨੇ ਲਛਮਣ ਨੂੰ ਮੂਰਛਿਤ ਕੀਤਾ ਸੀ.


ਰਾਜਪੂਤਾਨੇ ਦਾ ਇੱਕ ਪ੍ਰਸਿੱਧ ਕਵਿ. ਦੇਖੋ, ਤੁਖਾਰ.


ਦੇਖੋ, ਲਕ੍ਸ਼੍‍ਮੀ.