Meanings of Punjabi words starting from ਵ

ਜਿਲਾ ਗੁੱਜਰਾਂਵਾਲਾ ਵਿੱਚ ਇੱਕ ਤਸੀਲ ਦਾ ਪ੍ਰਧਾਨ ਨਗਰ, ਜੋ ਚਨਾਬ (ਚੰਦ੍ਰਭਾਗਾ) ਦੇ ਕਿਨਾਰੇ ਹੈ. ਇਹ ਸ਼ਹਰ ਹਕੀਮ ਵਜੀਰਖ਼ਾਂ ਨੇ ਵਸਾਇਆ ਸੀ. ਕਸ਼ਮੀਰ ਤੋਂ ਮੁੜਦੇ ਹੋਏ ਸ਼੍ਰੀ ਗੁਰੂ ਹਰਿਗੋਬਿੰਦ ਸਾਹਿਬ ਇਸ ਨਗਰ ਵਿਰਾਜੇ ਹਨ. ਖੇਮਚੰਦ ਖਤ੍ਰੀ ਨੇ ਜੋ ਅਸਥਾਨ ਉਸ ਸਮੇਂ ਸਤਿਗੁਰੂ ਦੀ ਭੇਟਾ ਕੀਤਾ, ਉਸ ਦਾ ਨਾਮ "ਗੁਰੁ ਕਾ ਕੋਠਾ" ਹੈ. ਵਜੀਰਾਬਾਦ ਲਹੌਰੋਂ ੬੨ ਮੀਲ ਹੈ. ਇਸ ਦੀ ਆਬਾਦੀ ੧੬, ੪੫੦ ਹੈ. ਦੇਖੋ, ਗੁਰੂ ਕਾ ਕੋਠਾ ੨.


ਸੰਗ੍ਯਾ- ਵਜ਼ਾਰਤ. ਮੰਤ੍ਰੀ ਦੀ ਪਦਵੀ। ੨. ਮੰਤ੍ਰੀ ਦਾ ਕਰਮ। ੩. ਇੱਕ ਪਠਾਣ ਜਾਤਿ, ਜੋ ਮਹਸੂਦ ਅਤੇ ਦਰਵੇਸ਼ ਖ਼ੈਲ ਦੋ ਮੂਹਆਂ ਵਿੱਚ ਵੰਡੀ ਹੋਈ ਹੈ.


ਅ਼. [وزیر] ਵਜ਼ੀਰ. ਸੰਗ੍ਯਾ- ਮੰਤ੍ਰੀ. ਅਮਾਤ੍ਯ. "ਆਪੇ ਸਾਹਿਬੁ, ਆਪਿ ਵਜੀਰੁ." (ਗਉ ਮਃ ੩) ਦੇਖੋ, ਮੰਤ੍ਰੀ.


ਵਜੂਦ ਦਾ ਸੰਖੇਪ. "ਹੁਸਨੁਲ ਵਜੂ ਹੈ." (ਜਾਪੁ) ਸੁੰਦਰਤਾ ਦਾ ਸ਼ਰੀਰ ਹੈ। ੨. ਵਜਹ ਦਾ ਬਹੁਵਚਨ. ਚੇਹਰੇ. ਮੁਖ। ੩. ਸਰਦਾਰ. ਮੁਖੀਏ। ੪. ਦੇਖੋ, ਉਜੂ.


ਵਜਹ ਦਾ ਬਹੁਵਚਨ, ਦੇਖੋ, ਵਜਹ ੨. ਵਜੂਹ ਦਾ ਬਹੁਵਚਨ ਵਜੂਹਾਤ ਹੈ.


ਅ਼. [وجوُد] ਵੁਜੂਦ. ਮਤਲਬ (ਪ੍ਰਯੋਜਨ) ਦੀ ਸਿੱਧਿ। ੨. ਜੀਵਨ. ਜ਼ਿੰਦਗੀ। ੩. ਹਸ੍ਤੀ. ਹੋਂਦ. ਅਸ੍ਤਿਤ੍ਵ। ੪. ਦੇਹ. ਸ਼ਰੀਰ.