Meanings of Punjabi words starting from ਸ਼

ਦੇਖੋ, ਦੌਲਾ ਸ਼ਾਹ.


[شاہ نوازخان] ਖ਼ਾਨਬਹਾਦੁਰ ਜ਼ਕਰੀਆ ਖ਼ਾਨ ਦਾ ਪੁਤ੍ਰ, ਜਿਸ ਦਾ ਅਸਲ ਨਾਉਂ ਹਯਾਤੁੱਲਾ ਖ਼ਾਂ ਸੀ. ਇਹ ਲਹੌਰ ਅਤੇ ਮੁਲਤਾਨ ਦਾ ਹਾਕਿਮ ਰਿਹਾ ਹੈ. ਦੀਵਾਨ ਕੌੜਾਮੱਲ ਦੀ ਪ੍ਰੇਰਣਾ ਕਰਕੇ ਸੰਮਤ ੧੮੦੯ ਵਿੱਚ ਭਾਈ ਭੀਮ ਸਿੰਘ ਨੇ ਯੁੱਧ ਵਿੱਚ ਇਸ ਦਾ ਸਿਰ ਕੱਟ ਅਤੇ ਨੇਜੇ ਵਿੱਚ ਪਰੋਕੇ ਖਾਲਸੇ ਦੇ ਪੇਸ਼ ਕੀਤਾ ਸੀ। ੨. ਦੇਖੋ, ਮੁਜੱਫਰ ਖਾਨ.


ਰਿਆਸਤ ਪਟਿਆਲਾ, ਤਸੀਲ ਥਾਣਾ ਸੁਨਾਮ ਵਿੱਚ ਇੱਕ ਪਿੰਡ ਹੈ. ਇਸ ਤੋਂ ਪੂਰਵ ਵੱਲ ਪਾਸ ਹੀ ਸ਼੍ਰੀ ਗੁਰੂ ਤੇਗ ਬਹਾਦੁਰ ਜੀ ਦਾ ਗੁਰੁਦ੍ਵਾਰਾ ਹੈ. ਪਹਿਲਾਂ ਕੇਵਲ ਮੰਜੀ ਸਾਹਿਬ ਸੀ. ਹੁਣ ਸੰਮਤ ੧੯੮੦ ਵਿੱਚ ਨਗਰਵਾਸੀਆਂ ਵੱਲੋਂ ਦਰਬਾਰ ਬਣਨਾ ਆਰੰਭ ਹੋਇਆ ਹੈ. ਗੁਰੁਦ੍ਵਾਰੇ ਨਾਲ ੫੦ ਵਿੱਘੇ ਦੇ ਕਰੀਬ ਜ਼ਮੀਨ ਪਿੰਡ ਵੱਲੋਂ ਹੈ. ਪੁਜਾਰੀ ਸਿੰਘ ਹੈ. ਰੇਲਵੇ ਸਟੇਸ਼ਨ ਸੁਨਾਮ ਤੋਂ ਪੱਛਮ ੭. ਮੀਲ ਹੈ। ੨. ਰਾਵਲਪਿੰਡੀ ਦੀ ਕਮਿਸ਼ਨਰੀ ਦਾ ਇੱਕ ਜਿਲਾ ਅਤੇ ਉਸਦਾ ਪ੍ਰਧਾਨ ਨਗਰ, ਜੋ ਜੇਹਲਮ ਦੇ ਖੱਬੇ ਕਿਨਾਰੇ ਹੈ.


ਦੇਖੋ, ਸਹਬਾਜ.


ਵਕੀਲ ਸਬੇਗ ਸਿੰਘ ਦਾ ਸੁਪੁਤ੍ਰ, ਜੋ ਲਹੌਰ ਦੇ ਫਾਰਸੀ ਮਕਤਬ ਵਿੱਚ ਪੜ੍ਹਿਆ ਕਰਦਾ ਸੀ. ਇੱਕ ਦਿਨ ਮੌਲਵੀਆਂ ਨਾਲ ਚਰਚਾ ਹੋ ਪਈ, ਜਿਸ ਪੁਰ ਸ਼ਾਹਬਾਜ਼ ਸਿੰਘ ਨੇ ਨਿਰਭੈਤਾ ਨਾਲ ਆਪਣੇ ਮਤ ਦਾ ਮੰਡਨ ਅਤੇ ਇਸਲਾਮ ਦਾ ਖੰਡਨ ਕੀਤਾ. ਇਸ ਕਾਰਣ ਮੌਲਵੀਆਂ ਵੱਲੋਂ ਸ਼ਕਾਇਤ ਹੋਣ ਤੇ ਸ਼ਾਹਬਾਜ਼ ਸਿੰਘ ਕੈਦ ਕੀਤਾ ਗਿਆ ਅਰ ਜਦ ਉਸ ਨੇ ਮੁਸਲਮਾਨ ਹੋਣਾ ਨਾ ਮੰਨਿਆ ਤਦ ਉਸ ਦੇ ਪਿਤਾ ਸਮੇਤ ਚਰਖੀ ਤੇ ਚਾੜ੍ਹਿਆ ਜਾਕੇ ੧੮. ਵਰ੍ਹੇ ਦੀ ਉਮਰ ਵਿੱਚ ਸ਼ਹੀਦ ਕੀਤਾ ਗਿਆ. ਇਹ ਘਟਨਾ ਸੰਮਤ ੧੮੦੨ ਦੀ ਹੈ. ਦੇਖੋ, ਸਬੇਗ ਸਿੰਘ.


ਜਿਲਾ ਕਰਨਾਲ ਦਾ ਇੱਕ ਨਗਰ. ਇਸ ਥਾਂ ਸਨ ੧੭੬੩ ਵਿੱਚ ਸਰਦਾਰ ਲਾਲ ਸਿੰਘ ਅਤੇ ਹਿੰਮਤ ਸਿੰਘ ਨੇ ਇਲਾਕਾ ਮੱਲਕੇ ਆਪਣੀ ਰਿਆਸਤ ਬਣਾਈ. ਇਹ ਬਾਹਦੁਰ ਸਰਦਾਰ ਮਿਸਲ ਨਿਸ਼ਾਨ ਵਾਲੀ ਵਿੱਚੋਂ ਸਨ. ਸ਼ਾਹਬਾਦ ਦੀ ਵਡੀ ਮਸੀਤ ਨੂੰ ਸਿੱਖ ਸਰਦਾਰਾਂ ਨੇ ਗੁਰੁਦ੍ਵਾਰੇ ਵਿੱਚ ਬਦਲਕੇ ਨਾਉਂ "ਮਸਤਗੜ੍ਹ" ਰੱਖ ਦਿੱਤਾ.


ਇਸ ਮਹਾਤਮਾ ਦਾ ਜਨਮ ਸਯਦ ਕੁਲ ਵਿੱਚ ਪਿੰਡ ਸਿਆਨਾ (ਤਸੀਲ ਕੈਥਲ ਜਿਲਾ ਕਰਨਾਲ) ਵਿੱਚ ਹੋਇਆ. ਸ਼ਾਹ ਜੀ ਦੇ ਬਜ਼ੁਰਗ ਕੁਹੜਾਮ (ਘੁੜਾਮ)¹ਰਹਿੰਦੇ ਸਨ ਇਸ ਲਈ ਭਾਈ ਸੰਤੋਖ ਸਿੰਘ ਆਦਿਕਾਂ ਨੇ ਇਨ੍ਹਾਂ ਨੂੰ ਕੁਹੜਾਮ ਨਿਵਾਸੀ ਲਿਖਿਆ ਹੈ.²#ਸ਼ਾਹ ਭੀਖ ਜੀ ਅੱਬੁਲ ਮੁਆ਼ਲੀ ਸ਼ਾਹ ਦੇ ਮੁਰੀਦ ਹੋਏ, ਜੋ ਪਿੰਡ ਅੰਬਹਿਟਾ (ਜਿਲਾ ਸਹਾਰਨਪੁਰ) ਦੇ ਵਸਨੀਕ ਸੇ. ਭੀਖ ਜੀ ਨੇ ਆਪਣੀ ਉਮਰ ਦਾ ਬਹੁਤ ਹਿੱਸਾ ਠਸਕੇ ਨਗਰ ਰਹਿਕੇ ਵਿਤਾਇਆ, (ਜੋ ਤਸੀਲ ਥਨੇਸਰ ਅਤੇ ਜਿਲਾ ਕਰਨਾਲ ਵਿੱਚ ਹੈ). ਇਨ੍ਹਾਂ ਦੇ ਪ੍ਰੇਮ ਨੂੰ ਵੇਖਕੇ ਮਹਾਤਮਾ ਮੁਆ਼ਲੀ ਸ਼ਾਹ ਜੀ ਭੀ ਠਸਕੇ ਆ ਰਹੇ, ਅਰ ਸ਼ਾਹ ਭੀਖ ਜੀ ਉਨ੍ਹਾਂ ਦੀ ਤਨ ਮਨ ਤੋਂ ਸੇਵਾ ਕਰਦੇ ਰਹੇ.#ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਜਨਮ, ਆਪਣੀ ਆਤਮਿਕ ਸ਼ਕਤੀ ਨਾਲ ਮਲੂਮ ਕਰਕੇ ਸ਼ਾਹਭੀਖ ਜੀ ਪਟਨੇ ਪਹੁਚੇ ਅਤੇ ਮਿਠਿਆਈ ਦੀਆਂ ਦੋ ਮਟਕੀਆਂ ਭੇਟਾ ਕੀਤੀਆਂ. ਬਾਲਗੁਰੂ ਜੀ ਨੇ ਦੋਹਾਂ ਮਟਕੀਆਂ ਤੇ ਹੱਥ ਰੱਖਿਆ. ਮੁਰੀਦਾਂ ਦੇ ਪੁੱਛਣ ਤੋਂ ਪੀਰ ਜੀ ਨੇ ਦੱਸਿਆ ਕਿ ਮੈ ਮਲੂਮ ਕਰਨਾ ਚਾਹੁੰਦਾ ਸੀ ਕਿ ਇਹ ਵਲੀ ਪੁਰਖ ਹਿੰਦੂਆਂ ਦਾ ਪੱਖ ਕਰੂ ਜਾਂ ਮੁਸਲਮਾਨਾਂ ਦਾ, ਸੋ ਮੇਰੇ ਦਿਲ ਦੀ ਜਾਣਕੇ ਉਸਨੇ ਦੋਹਾਂ ਤੇ ਹੱਥ ਰੱਖਕੇ ਮੈਨੂੰ ਨਿਸ਼ਚੇ ਕਰਵਾ ਦਿੱਤਾ ਹੈ ਕਿ ਇਹ ਦੋਹਾਂ ਦਾ ਸਰਪਰਸ੍ਤ ਅਤੇ ਸ਼ੁਭਚਿੰਤਕ ਹੈ.#ਸ਼ਾਹ ਭੀਖ ਜੀ ਸੈਯਦ (ਮੀਰ) ਸਨ, ਇਸ ਲਈ ਠਸਕੇ ਦਾ ਨਾਉਂ ਹੁਣ "ਠਸਕਾ ਮੀਰਾਂ ਜੀ" ਹੈ, ਜੋ ਮੁਗਲ ਰਾਜ ਵੱਲੋਂ ਪੀਰ ਜੀ ਦੀ ਖਾਨਕਾਹ ਨੂੰ ਜਾਗੀਰ ਹੈ, ਜਿਸ ਦੀ ਆਮਦਨ ਇਸ ਵੇਲੇ ੩੦੦੦) ਸਾਲਾਨਾ ਹੈ.#ਕਈ ਲੇਖਕਾਂ ਨੇ ਸ਼ਾਹਭੀਖ ਜੀ ਨੂੰ ਸੈਯਦ ਭੀਖ, ਭੀਖਨ ਸ਼ਾਹ ਭੀ ਲਿਖਿਆ ਹੈ.


ਫ਼ਾ. [شاہرگ] ਸ਼ਿਰੋਮਣਿ ਨਾੜੀ. ਰਕਤਵਾਹ ਨਾੜੀ. Aorta. ਦੇਖੋ, ਦਿਲ.