Meanings of Punjabi words starting from ਸ

ਸੰ. ਸਹ- ਉਦਰ. ਵਿ- ਉਸੇ ਉਦਰ (ਪੇਟ) ਤੋਂ ਜਨਮਿਆਂ ਹੋਇਆ। ੨. ਸੰਗ੍ਯਾ- ਸਕਾ ਭਾਈ. "ਗੋਦ ਮੈ ਅਚੇਤ ਹੇਤ ਸੰਪੈ ਨ ਸਹੋਦ ਕੋ." (ਭਾਗੁ ਕ) ਗੋਦੀ ਦਾ ਅਚੇਤ ਪੁਤ੍ਰ ਵਿਭੂਤੀ ਦਾ ਹਿਤ ਅਤੇ ਭਾਈ ਦਾ ਪਿਆਰ ਨਹੀਂ ਰੱਖਦਾ.


ਉਸੇ ਉਦਰ (ਪੇਟ) ਤੋਂ ਜਨਮੀ ਹੋਈ ਸਕੀ ਭੈਣ. ਦੇਖੋ, ਸਹੋਦਰ. "ਗੁਰਦੇਵ ਬੰਧਮ ਸਹੋਦਰਾ." (ਬਾਵਨ)


ਹਜਾਰ ਅਤੇ ਅਨੰਤ. ਦੇਖੋ, ਸਹਸ੍ਰ. "ਸਹੰਸ ਨਾਮ ਲੈ ਲੈ ਕਰਉ ਸਲਾਮ." (ਆਸਾ ਕਬੀਰ)


ਦੇਖੋ, ਸਹਸ੍ਰ ਦਾਨ। ੨. ਵਿ- ਸਹਸ੍ਰ (ਅਨੰਤ) ਜੱਗ (ਯਗ੍ਯ). "ਸਹੰਸਰ ਦਾਨ ਦੇ ਇੰਦ੍ਰ ਰੋਆਇਆ." (ਵਾਰ ਰਾਮ ੧. ਮਃ ੧) ਅਨੰਤ ਯੱਗਾਂ ਅਰ ਦਾਨਾਂ ਦੇ ਪ੍ਰਭਾਵ ਕਰਕੇ ਇੰਦ੍ਰ ਉੱਚ ਪਦਵੀ ਪੁਰ ਪਹੁਚਿਆ, ਪਰ ਅੰਤ ਨੂੰ ਉਸ ਤੋਂ ਪਤਿਤ ਹੋਣ ਤੇ ਰੋਇਆ.


ਹਜਾਰਾਂ. ਦੇਖੋ, ਸਹਸ੍ਰ। ੨. ਸੰਗ੍ਯਾ- ਅਮ੍ਰਿਤਸਰ ਤੋਂ ਪੰਦਰਾਂ ਮੀਲ ਉੱਤਰ ਇੱਕ ਪਿੰਡ, ਜਿੱਥੇ ਗੁਰੂ ਅਰਜਨ ਦੇਵ ਜੀ ਦਾ ਗੁਰੁਦ੍ਵਾਰਾ "ਰੌੜ ਸਾਹਿਬ" ਹੈ. ਇੱਥੇ ਗੁਰੂ ਸਾਹਿਬ ਦੇ ਵੇਲੇ ਦਾ ਪਲਾਸ ਬਿਰਛ ਹੈ. ਦੇਖੋ, ਘੁੱਕੇਵਾਲੀ.


ਦੇਖੋ, ਸਹਸ੍ਰ.


ਦੇਖੋ, ਸਹਸ੍ਰਬਾਹੁ.