Meanings of Punjabi words starting from ਪ

ਸੰਗ੍ਯਾ- ਸਾਕੀ. ਪਿਆਉਣ ਵਾਲਾ. "ਪੀਲਾਵਾ ਹੰਕਾਰ." (ਵਾਰ ਬਿਹਾ ਮਰਦਾਨਾ)


ਪ੍ਰਯਾਗ ਵਿੱਚ ਨਿਰਮਲੇ ਸਿੰਘਾਂ ਦੇ ਅਖਾੜੇ "ਧਰਮਧੁਜਾ" ਦਾ ਅਸਥਾਨ.


ਯੂ. ਪੀ. ਰੁਹੇਲਖੰਡ ਵਿੱਚ ਇੱਕ ਨਗਰ, ਜੋ ਜਿਲੇ ਦਾ ਪ੍ਰਧਾਨ ਅਸਥਾਨ ਹੈ. ਇਸ ਦਾ ਰੇਲਵੇ ਸਟੇਸ਼ਨ ਲਖਨਊ- ਸੀਤਾਪੁਰ- ਬਰੇਲੀ ਲਾਈਨ ਪੁਰ ਹੈ.


ਸੰ. ਸੰਗ੍ਯਾ- ਹਾਥੀ। ੨. ਜਾਲ (ਬਣ) ਦਾ ਬਿਰਛ, ਅਤੇ ਉਸ ਦਾ ਫਲ. (Careya arborea). ੩. ਫੁੱਲ। ੪. ਬਾਣ. ਤੀਰ। ੫. ਛੋਲਿਆਂ ਦਾ ਸਾਗ। ੬. ਕੀੜਾ, ਜੋ ਫਲਾਂ ਵਿੱਚ ਹੁੰਦਾ ਹੈ। ੭. ਅਖਰੋਟ ਦਾ ਬਿਰਛ। ੮. ਹੱਥ ਦੀ ਹਥੇਲੀ.


ਦੇਖੋ, ਪੀਲੁ ੨.


ਫ਼ਾ. [پیِلدماں] ਵਿ- ਮਸ੍ਤ ਹਾਥੀ। ੨. ਕ੍ਰੋਧ ਨਾਲ ਭਰਿਆ ਹਾਥੀ.