Meanings of Punjabi words starting from ਬ

ਵਿ- ਵਟਾਂਦਰਾ ਕੀਤਾ. ਵੱਟਿਆ. ਖੱਟਿਆ। ੨. ਸੰਗ੍ਯਾ- ਲਾਭ. ਨਫਾ. "ਬਾਦ ਆਸਾ ਉਦਮ ਹੈ, ਬਿੜਤੋ ਨ ਪਾਵੈ ਜੀ." (ਭਾਗੁ ਕ)


ਦੇਖੋ, ਬਿਡਾਲੱਛ, ਬਿੜਾਲੱਛ ਅਤੇ ਬਿੜਾਰਾਸੁਰ. "ਬਿੜਲਾਛ ਬਿਹੰਡਣ." (ਅਕਾਲ)


ਸੰਗ੍ਯਾ- ਸੰਗਣਾ ਝਾੜ. "ਬਿੜਾ ਹੀਂਸ ਕੋ ਸੰਘਨ ਘਨੋ." (ਗੁਪ੍ਰਸੂ)


ਬਿਡਾਲਾਕ੍ਸ਼੍‍ ਅਸੁਰ. ਬਿੱਲੇ ਜੇਹੀਆਂ ਅੱਖਾਂ ਵਾਲਾ ਇੱਕ ਦੈਤ, ਜਿਸ ਨੂੰ ਦੁਰਗਾ ਨੇ ਮਾਰਿਆ. "ਛੇਦ ਚਿੱਛੁਰ ਬਿੜਾਰਾਸੁਰ, ਧੂਲਿਕਰਣ ਖਪਾਇ." (ਜਗਰਾਜ)


ਸੰ. ਬਿਡਾਲ. ਸੰਗ੍ਯਾ- ਬਿੱਲਾ। ੨. ਬਿਡਾਲਾਕ੍ਸ਼੍‍ ਦਾ ਸੰਖੇਪ. "ਬਿੜਾਲ ਬਧੇ." (ਅਕਾਲ)


ਦੇਖੋ, ਬਿੜਾਰਾਸੁਰ, ਅਤੇ ਬਿੜਾਲਾਖ੍ਯ. "ਚੰਡਿ ਬਿੜਾਲੱਛ ਪਰ ਕੀਨ ਦ੍ਰੁਤ ਹਾਨ ਹੈ." (ਨਾਪ੍ਰ)