Meanings of Punjabi words starting from ਸ

ਸ੍ਵਾਮੀ (स्वामिन् ) ਦੀ ਧਿਰ (ਪਾਸਾ- ਪੱਖ ) ਨੂੰ. "ਤਜੰਤ ਸਿਆਮਣੋਧਰੰ ਭਜੰਤ ਪ੍ਰਾਣ ਲੈ ਭਟੰ." (ਰਾਮਾਵ) ੨. ਸ੍ਵਾਮੀ ਦੀ ਸੇਵਾ ਰੂਪ ਧਰਮ ਨੂੰ। ੩. ਸ਼੍ਯਾਮਤਾ ਧਾਰਨ ਵਾਲਾ.


ਕ੍ਰਿਸਨ ਜੀ ਦੀ ਇਸਤ੍ਰੀ ਯਮੁਨਾ. (ਸਨਾਮਾ) ੨. ਰੁਕਮਿਣੀ ਆਦਿ ਕ੍ਰਿਸਨ ਜੀ ਦੀਆਂ ਰਾਣੀਆਂ.


ਕ੍ਰਿਸਨ ਜੀ ਦੀ ਇਸਤ੍ਰੀ ਯਮੁਨਾ, ਉਸ ਤੋਂ ਪੈਦਾ ਹੋਇਆ ਘਾਹ, ਉਸ ਦੇ ਚਰਨ ਵਾਲਾ ਮ੍ਰਿਗ, ਉਸ ਦਾ ਸ੍ਵਾਮੀ ਸ਼ੇਰ. (ਸਨਾਮਾ)


ਕ੍ਰਿਸਨ ਜੀ ਦੀ ਇਸਤ੍ਰੀ ਯਮੁਨਾ ਦਾ ਪਿਤਾ ਸੂਰਜ. (ਸਨਾਮਾ)


ਵਧਾਣ ਗੋਤ ਦਾ ਬੁਰਹਾਨਪੁਰ ਨਿਵਾਸੀ ਇੱਕ ਪ੍ਰੇਮੀ, ਜੋ ਸ਼੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦਾ ਸਿੱਖ ਹੋ ਕੇ ਦਾਨੀ ਅਤੇ ਯੋਧਾ ਹੋਇਆ.


ਸ਼੍ਯਾਮ (ਸ੍ਰੀ ਕ੍ਰਿਸਨ ਜੀ) ਦੀ ਵੱਲਭਾ (ਪਿਆਰੀ) ਯਮੁਨਾ.


ਕ੍ਰਿਸਨ ਜੀ ਦੀ ਪਿਆਰੀ ਯਮੁਨਾ ਦਾ ਸ੍ਵਾਮੀ ਵਰੁਣ ਦੇਵਤਾ. (ਸਨਾਮਾ)


ਸੰਗ੍ਯਾ- ਵਰੁਣ ਦਾ ਅਸਤ੍ਰ ਪਾਸ਼. ਫਾਹੀ. (ਸਨਾਮਾ)


ਸੰ. ਸ਼੍ਯਾਮਲ. ਵਿ- ਸਾਂਵਲਾ. ੨. ਸੁੰਦਰ. ਮਨੋਹਰ. "ਸਿਆਮਲੰ ਮਧੁਰ ਮਾਨੁਖ੍ਯੰ ਰਿਦ੍ਯੰ ਭੂਮਿ ਵੈਰਣਹ." (ਸਹਸ ਮਃ ੫) ਸੁੰਦਰ ਅਤੇ ਮਿਠਬੋਲਾ ਜੋ ਮਨੁੱਖ ਹੈ, ਪਰ ਜਿਸ ਦੇ ਰਿਦੇ ਵੈਰ ਭਾਵ ਹੈ, ਨਿਵੰਤਿ ਹੋਵੰਤ ਮਿਥਿਆ.; ਦੇਖੋ, ਸਿਆਮਲ.


ਸੰ. ਸ਼੍ਯਾਮਾ. ਜਵਾਨ ਇਸਤ੍ਰੀ। ੨. ਕਾਲੀ. ਦੁਰਗਾ. "ਇਕ ਰਟਤ ਨਾਮ ਸਿਆਮਾ ਅਪਾਰ." (ਦੱਤਾਵ) ੩. ਕਾਲੇ ਰੰਗ ਦੀ ਗਊ। ੪. ਗੁੱਗਲ। ੫. ਕਸਤੂਰੀ। ੬. ਮਘ ਪਿੱਪਲੀ। ੭. ਸ਼ੀਸ਼ਮ. ਟਾਲ੍ਹੀ। ੮. ਕਾਲੀ ਮਿਰਚ। ੯. ਯਮੁਨਾ ਨਦੀ। ੧੦. ਰਾਤ੍ਰਿ.; ਦੇਖੋ, ਸਿਆਮਾ ੨। ੨. ਸੁਲਤਾਨਪੁਰ ਦਾ ਇੱਕ ਪੰਡਿਤ, ਜੋ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਮੋਦੀਖਾਨਾ ਤਿਆਗਣ ਸਮੇਂ ਮੂਲਚੰਦ (ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਸਹੁਰੇ) ਦੇ ਆਖੇ ਜਗਤਗੁਰੂ ਨੂੰ ਘਰ ਤਿਆਗ ਦੇਣ ਦੇ ਦੋਸ ਦੱਸਣ ਆਇਆ ਸੀ.


ਦੇਖੋ, ਸਿਆਮਾ. ਦੇਖੋ, ਸੁਆਮੀ.


ਸੰ. सृगाल ਸ੍ਰਿਗਾਲ. ਗਿੱਦੜ। ੨. ਸੰ. सिंहारि ਸਿੰਹਾਰਿ. ਸ਼ਰਭ, ਜੋ ਸ਼ੇਰ ਦਾ ਵੈਰੀ ਹੈ. "ਜਬ ਹੀ ਸਿਆਰ ਸਿੰਗ ਕਉ ਖਾਇ." (ਭੈਰ ਕਬੀਰ) ਇਸ ਥਾਂ ਸਿੰਘ ਤੋਂ ਭਾਵ ਹੌਮੈ ਹੈ ਅਤੇ ਸਿਆਰ (ਸ਼ਰਭ) ਤੋਂ ਭਾਵ ਆਤਮਗ੍ਯਾਨ ਹੈ.; ਦੇਖੋ, ਸਿਆਲ.