Meanings of Punjabi words starting from ਅ

ਅ਼. [الف] ਅਲਿਫ਼. ਸੰਗ੍ਯਾ- ਅ਼ਰਬੀ ਅਤੇ ਫ਼ਾਰਸੀ ਵਰਣਮਾਲਾ ਦਾ ਪਹਿਲਾ ਅੱਖਰ।#੨. ਗਣਿਤ ਵਿਦਯਾ ਅਨੁਸਾਰ ਇੱਕ ਦਾ ਬੋਧਕ. ਦੇਖੋ, ਅਬਜਦ। ੩. ਅੱਲਾ ਨਾਉਂ ਦਾ ਸੰਖੇਪ। ੪. ਨਜੂਮ (ਜ੍ਯੋਤਿਸ) ਅਨੁਸਾਰ ਐਤਵਾਰ ਦਾ ਬੋਧਕ। ੫. ਘੋੜੇ ਦਾ ਅਲਫ਼ ਅੱਖਰ ਦੀ ਤਰ੍ਹਾਂ ਅਗਲੇ ਪੈਰ ਚੁੱਕਕੇ ਸਿੱਧਾ ਖੜੇ ਹੋਣਾ.


ਅਲਿਫ਼ ਖ਼ਾਨ. ਦਿੱਲੀ ਦੇ ਬਾਦਸ਼ਾਹ ਔਰੰਗਜ਼ੇਬ ਦਾ ਇੱਕ ਸੈਨਾਪਤਿ, ਜਿਸ ਨਾਲ ਦਸ਼ਮੇਸ਼ ਜੀ ਦਾ ਜੰਗ ਨਾਦੌਨ ਦੇ ਮਕਾਮ ਸੰਮਤ ੧੭੪੭ ਵਿੱਚ ਹੋਇਆ. ਵਿਚਿਤ੍ਰ ਨਾਟਕ ਦੇ ਨੌਵੇਂ ਅਧ੍ਯਾਯ ਵਿੱਚ ਇਸ ਯੁੱਧ ਦਾ ਜਿਕਰ ਹੈ। ੨. ਇੱਕ ਹੋਰ ਮੁਗਲ ਸੈਨਾ ਦਾ ਸਰਦਾਰ. ਦੇਖੋ, ਸੈਦ ਖ਼ਾਨ.


ਦੇਖੋ, ਅਲਫੀ.


ਅ਼. [الفاظ] ਅਲਫ਼ਾਜ. ਸੰਗ੍ਯਾ- ਲਫ਼ਜ (ਸ਼ਬਦ) ਦਾ ਬਹੁ ਵਚਨ.


ਅ਼. [الفی] ਵਿ- ਅਲਿਫ਼ ਅੱਖਰ ਜੇਹੀ ਸਿੱਧੀ ਵਸਤੁ। ੨. ਸੰਗ੍ਯਾ- ਖਫਨੀ. ਫਕੀਰਾਂ ਦਾ ਲੰਮਾਂ ਚੋਲਾ, ਜੋ ਬਾਹਾਂ ਬਿਨਾ ਹੁੰਦਾ ਹੈ. ਇਸ ਤੇ ਅੱਲਾ ਦੇ ਨਾਮ ਦਾ ਅਲਿਫ ਅੱਖਰ ਲਿਖਿਆ ਹੋਣ ਕਰਕੇ ਇਹ ਸੰਗ੍ਯਾ ਹੈ.


ਅ਼. [البّتہ] ਵ੍ਯ- ਬਿਨਾ ਸੰਸੇ. ਨਿਰਸੰਦੇਹ ਬਿਲਾ ਸ਼ੱਕ। ੨. ਹਾਂ। ੩. ਪਰੰਤੂ. ਲੇਕਿਨ.


ਦੇਖੋ, ਆਲਬਾਲ.


ਸੰ. ਆਲਵਾਲਿਤ. ਵਿ- ਘੇਰਿਆ ਹੋਇਆ. ਚਾਰੇ ਪਾਸਿਓਂ ਘੇਰਿਆ. "ਬਾਲ ਰਹੇਂ ਅਲਬਾਲਿਤ ਜਾਲ." (ਨਾਪ੍ਰ) ਦੇਖੋ, ਆਲਬਾਲ.


ਵਿ- ਬੇਫ਼ਿਕਰ. ਨਿਸਚਿੰਤ। ੨. ਬਾਂਕਾ. ਟੇਢਾ.