Meanings of Punjabi words starting from ਕ

ਕੁੱਕੁਟੀ. ਮੁਰਗੀ। ੨. ਖੋਪਰੀ. ਨੈਪਾਲੀਆਂ ਦਾ ਇੱਕ ਖ਼ਮਦਾਰ ਸ਼ਸਤ੍ਰ, ਜੋ ਸ਼ੇਰ ਦੇ ਨੌਂਹ ਦੇ ਆਕਾਰ ਦਾ ਹੁੰਦਾ ਹੈ. ਇਸ ਨੂੰ ਕਮਰ ਨਾਲ ਬੰਨ੍ਹਦੇ ਹਨ। ੩. ਸੂਤ ਦਾ ਗਲੋਟਾ. "ਬਿਖੇਰਤ ਹੈਂ ਕੁਕਰੀ ਬਿਸਤਾਰੇ." (ਗੁਪ੍ਰਸੂ) ੪. ਦੇਖੋ, ਕੁਕੜੀ.


ਰੋਹੇ. ਸੰ. नेत्रार्श ਨੇਤ੍ਰਾਰ੍‍ਸ਼. Granular lid.# [ جرباُلاجفان] [] ਜਰਬੁਲਅਜਫ਼ਾਨ. ਅੱਖ ਦੇ ਅੰਦਰਲੇ ਪਾਸੇ ਛੋਟੀਆਂ ਗਿਲਟੀਆਂ ਫੁੱਲਕੇ ਰੇਤੇ ਦੀ ਤਰਾਂ ਰੜਕਣ ਲਗ ਜਾਂਦੀਆਂ ਹਨ, ਜਿਨ੍ਹਾਂ ਤੋਂ ਬਹੁਤ ਪੀੜ ਹੁੰਦੀ ਹੈ, ਅੱਖਾਂ ਲਾਲ ਹੋ ਜਾਂਦੀਆਂ ਹਨ, ਪਾਣੀ ਵਗਦਾ ਰਹਿੰਦਾ ਹੈ. ਕਿਸੇ ਸਿਆਣੇ ਡਾਕਟਰ ਨੂੰ ਦਿਖਾਕੇ ਇਸ ਰੋਗ ਦਾ ਇਲਾਜ ਕਰਾਉਣਾ ਚਾਹੀਏ. ਸਾਧਾਰਣ ਉਪਾਉ ਹੈ ਕਿ- ਕਿਸ਼ਟੇ ਚਾਲੀ ਤੋਲੇ, ਹਰੜਾਂ ਦੀ ਛਿੱਲ ਤਿੰਨ ਤੋਲੇ, ਰਸੌਂਤ ਪੰਜ ਤੋਲੇ, ਹਲਦੀ ਤਿੰਨ ਤੋਲੇ, ਇਨ੍ਹਾਂ ਸਭਨਾਂ ਨੂੰ ਅਧ ਅਧ ਸੇਰ ਪਾਣੀ ਵਿੱਚ ਜੁਦਾ ਜੁਦਾ ਭਿਉਂਕੇ ਚਾਰ ਪਹਿਰ ਰੱਖ ਛੱਡੇ. ਫੇਰ ਸਭ ਨੂੰ ਮਲਕੇ ਪਾਣੀ ਛਾਣ ਲਵੇ ਅਤੇ ਫੋਕੜ ਸੁੱਟ ਦੇਵੇ. ਇਸ ਪਾਣੀ ਨੂੰ ਲੋਹੇ ਦੇ ਬਰਤਨ ਵਿੱਚ ਪਕਾਵੇ, ਵਿੱਚ ਇੱਕ ਤੋਲਾ ਫਟਕੜੀ ਅਤੇ ਇੱਕ ਤੋਲਾ ਅਫੀਮ ਪਾ ਦੇਵੇ. ਜਦ ਗਾੜ੍ਹਾ ਰਸ ਹੋ ਜਾਵੇ ਤਾਂ ਸ਼ੀਸ਼ੀ ਵਿੱਚ ਪਾਕੇ ਮੁਖ ਬੰਦ ਕਰਕੇ ਰੱਖੇ. ਸਲਾਈ ਨਾਲ ਇਹ ਦਵਾ ਅੱਖੀਂ ਪਾਉਣ ਤੋਂ ਰੋਹੇ ਹਟ ਜਾਂਦੇ ਹਨ.#ਜਿਸਤ ਅਤੇ ਤਾਂਬੇ ਦੀ ਭਸਮ ਸੁਰਮੇ ਵਿੱਚ ਮਿਲਾਕੇ ਸਲਾਈ ਨਾਲ ਅੱਖੀਂ ਪਾਉਣੀ ਲਾਭਦਾਇਕ ਹੈ. ਸੌਣ ਵੇਲੇ ਗੁਲਾਬ ਦੇ ਅਰਕ ਨਾਲ ਅੱਖਾਂ ਧੋਣੀਆਂ ਅਤੇ ਗਰਦ ਤਥਾ ਧੁੱਪ ਤੋਂ ਬਚਾਕੇ ਰੱਖਣੀਆਂ ਚਾਹੀਏ.


ਕੁੱਕੁਟ. ਕੁੱਕੁਟੀ. ਮੁਰਗਾ. ਮੁਰਗੀ. "ਹੰਸਾ ਸੇਤੀ ਚਿਤੁ ਉਲਾਸਹਿ ਕੁਕੜ ਦੀ ਓਡਾਰੀ." (ਵਾਰ ਗਉ ੨. ਮਃ ੫) ੨. ਮੱਕੀ ਦੀ ਛੱਲੀ ਨੂੰ ਭੀ ਕੁਕੜੀ ਆਖਦੇ ਹਨ। ੩. ਅੱਕ ਦਾ ਫਲ ਭੀ ਕੁਕੜੀ ਸਦਾਉਂਦਾ ਹੈ.


ਦੇਖੋ, ਕੁਕਟ- ਕੁਕਟੀ.


ਕੁੱਕ ਗੋਤ ਦਾ. ਦੇਖੋ, ਕੁੱਕ.


ਕੂਕੀਜੈ. ਪੁਕਾਰ ਕਰੀਜੈ। ੨. ਕੂਕਦਾ ਹੈ. ਪੁਕਾਰਦਾ ਹੈ. "ਗੁਰੁ ਕਾਢੀਬਾਂਹ ਕੁਕੀਜੈ." (ਕਲਿ ਅਃ ਮਃ ੪) ਬਾਂਹ ਖੜੀ ਕਰਕੇ ਪੁਕਾਰਦਾ ਹੈ.