Meanings of Punjabi words starting from ਪ

ਦੇਖੋ, ਕਾਨ੍ਹਾ। ੨. ਸੰਪੂਰਣ ਜਾਤਿ ਦੀ ਇੱਕ ਰਾਗਿਣੀ, ਜਿਸ ਵਿੱਚ ਸੜਜ ਰਿਸਭ ਮੱਧਮ ਪੰਚਮ ਨਿਸਾਦ ਸ਼ੁੱਧ ਹਨ, ਗਾਂਧਾਰ ਅਤੇ ਧੈਵਤ ਕੋਮਲ ਹਨ. ਗ੍ਰਹਸੁਰ ਰਿਸਭ, ਪੰਚਮ ਵਾਦੀ ਅਤੇ ਸੜਜ ਸੰਵਾਦੀ ਹੈ. ਧੈਵਤ ਦੁਰਬਲ ਹੋਕੇ ਲਗਦਾ ਹੈ. ਗਾਉਣ ਦਾ ਵੇਲਾ ਦਿਨ ਦਾ ਤੀਜਾ ਪਹਰ ਹੈ.#ਆਰੋਹੀ- ਸ ਰ ਗਾ ਮ ਪ ਧਾ ਨ ਸ.#ਅਵਰੋਹੀ- ਸ ਨ ਧਾ ਪ ਮ ਗਾ ਰ ਸ.


ਪਾਨ. ਪੀਣਾ. ਦੇਖੋ, ਪੀ. "ਪੀਵਿਰਹੇ ਜਲ ਨਿਖੁਟਤ ਨਾਹੀ." (ਗਉ ਕਬੀਰ) ੨. ਪਤਿ. ਭਰਤਾ. ਪਿਯ. ਪ੍ਰਿਯ. "ਮੋਸੋਂ ਆਇ ਜੈਸੇ ਤੁਮ ਪੀਵ ਪੀਵ ਕਹ੍ਯੋ, ਤੈਸੇ ਮੋਰੇ ਪ੍ਰਾਨਪ੍ਯਾਰੇ ਜੂ ਸੋਂ ਪ੍ਯਾਰੀ ਪ੍ਯਾਰੀ ਕਹੀਓ." (ਦੇਵ)


ਪਾਨ ਕਰੋ ਪੀਓ.


ਪੀਂਦਾ. ਪਾਨ ਕਰਦਾ. "ਨਿਕਟਿ ਨੀਰੁ ਪਸੁ ਪੀਵਸਿ ਨ ਝਾਗਿ." (ਗਉ ਕਬੀਰ) ੨. ਪੀਵੇਗਾ.


ਪਾਨ ਕਰੋ. ਪੀਓ.


ਕ੍ਰਿ. ਵਿ- ਪਾਨ ਕਰਤ. ਪੀਂਦਾ। ੨. ਪੀਣਸਾਰ. "ਪੀਵਤ ਹੀ ਪਰਵਾਣ ਭਇਆ." (ਆਸਾ ਮਃ ੧)


ਕ੍ਰਿ- ਪਾਨ ਕਰਨਾ. ਪੀਣਆ. "ਪੀਵਨਾ ਜਿਤੁ ਮਨ ਅਘਾਵੈ." (ਮਾਰੂ ਅਃ ਮਃ ੫)


ਪੀਵਾਂ. ਪਾਨ ਕਰਾਂ. "ਗੁਰਮੁਖਿ ਅੰਮ੍ਰਿਤ ਪੀਵਾ." (ਮਾਝ ਮਃ ੫)


ਸੰ. पीङ्. ਧਾ- ਦੁੱਖ ਦੇਣਾ. ਨਚੋੜੇ ਜਾਣਾ. ਦਬਾਉਣਾ। ੨. ਸੰਗ੍ਯਾ- ਪੀੜਾ. ਦੁੱਖ. "ਹਰਿਸੇਵਕ ਨਾਹੀ ਜਮਪੀੜ." (ਬਿਲਾ ਮਃ ੫) ੩. ਦੇਖੋ, ਪੀੜਨ। ੪. ਮਰੋੜ. ਖ਼ਮ. ਮੁਰਝਾਕੇ ਮੁੜਨ ਦਾ ਭਾਵ. "ਹਰਿ ਹਰਿ ਕਰਹਿ ਸਿ ਸੂਕਹਿ ਨਾਹੀ, ਨਾਨਕ ਪੀੜ ਨ ਖਾਹਿ ਜੀਉ." (ਆਸਾ ਛੰਤ ਮਃ ੧)