ਬਿਡਾਲਾਕ੍ਸ਼੍. ਦੇਖੋ, ਬਿੜਾਰਾਸੁਰ. "ਬਿੜਾਲਾਛ ਮਾਰੇ ਸੁ ਪਿੰਗਾਛ ਧਾਏ." (ਚੰਡੀ ੨)
ਬਿਡਾਲਾਕ੍ਸ਼੍ ਦੀ ਭੈਣ ਇੱਕ ਰਾਖਸੀ, ਜਿਸ ਦੀਆਂ ਅੱਖਾਂ ਬਿੱਲੀ ਜੇਹੀਆਂ ਸਨ। ੨. ਵਿ- ਬਿੱਲੀ (ਕਬਰੀ) ਅੱਖਾਂ ਵਾਲੀ.
ਸੰ. ਵਿੰਸ਼. ਵੀ- ਬੀਸਵਾਂ. ਵੀਹਵਾਂ.
ਸੰਗ੍ਯਾ- ਵਿੰਗ. ਖ਼ਮ. ਟੇਢ। ੨. ਕੁਟਿਲਤਾ। ੩. ਸੰ. ਵ੍ਯੰਗਯ. ਵ੍ਯੰਜਨਾ ਵ੍ਰਿੱਤੀ ਕਰਕੇ ਜਾਣਨ ਯੋਗ੍ਯ ਅਰਥ. ਰਮਜ਼. "ਸੂਲ ਸੁਰਾਹੀ ਖੰਜਰ ਪ੍ਯਾਲਾ ਬਿੰਗ ਕਸਾਈਆਂ ਦਾ ਸਹਿਣਾ!" (ਹਜਾਰੇ ੧੦) ਵ੍ਯੰਗ੍ਯਵਾਕ੍ਯ ਕਸਾਈਆਂ ਦੇ ਕਸ੍ਟ ਤੁਲ੍ਯ ਹਨ.¹
ਵਿ- ਟੇਢਾ, ਖ਼ਮਦਾਰ। ੨. ਕੁਟਿਲ. ਦੇਖੋ, ਬੰਕ.
ਸੰ. व्यञ्जन- ਵਯੰਜਨ. ਸੰਗ੍ਯਾ- ਖਾਣ ਯੋਗ੍ਯ ਪਦਾਰਥ ਭੋਜਨ। ੨. ਰੋਟੀ ਨਾਲ ਲਾਕੇ ਖਾਣ ਦੀ ਚੀਜ਼. ਸਾਗ, ਤਰਕਾਰੀ. "ਬਿੰਜਨ ਭੋਜਨ ਅਨਿਕ ਪਰਕਾਰਾ." (ਆਸਾ ਮਃ ੫) ੩. ਚਿੰਨ੍ਹ. "ਗਿਆਨ ਅੰਜਨ ਨਾਮ ਬਿੰਜਨ ਭਏ ਸਗਲ ਸੀਗਾਰਾ." (ਬਿਹਾ ਛੰਤ ਮਃ ੫) ਨਾਮ ਚੰਦਨ ਕੇਸਰ ਸੰਧੂਰ ਆਦਿ ਦੇ ਚਿੰਨ੍ਹ ਦੀ ਥਾਂ ਹੈ. ਦੇਖੋ, ਵ੍ਯੰਜਨ.
ਦੇਖੋ, ਬਿਡਾਨ. "ਇਹ ਬਿਡੰਬਨਾ ਤਬ ਗਲਪੈ ਹੈ." (ਨਾਪ੍ਰ ਇਹ ਧੋਖੇਬਾਜ਼ੀ ਗਲ ਪਵੇਗੀ.
ਸੰਗ੍ਯਾ- ਝੀਂਗੁਰ. ਟੀਡ.
ਸੰ. ਵਿੰਦ. ਵਿ- ਜਾਣਿਆ. "ਜਾਵਤ ਬ੍ਰਹਮ ਨ ਬਿੰਦਤੇ." (ਸਹਸ ਮਃ ੧) ਜਦ ਤਕ ਬ੍ਰਹਮ ਨੂੰ ਨਹੀਂ ਜਾਣਦਾ। ੨. ਸੰ. ਵਿੰਦੁ. ਸੰਗ੍ਯਾ- ਤੁਬਕਾ. ਬੂੰਦ. "ਭੋ ਕੀ ਨਾਹੀ ਬਿੰਦ." (ਮਃ ੩. ਵਾਰ ਰਾਮ ੧) ਕਰਤਾਰ ਦੇ ਭੈ ਦਾ ਕਤਰਾ ਭੀ ਨਹੀਂ। ੩. ਭਾਵ- ਤਨਿਕ ਥੋੜਾ। ੪. ਅਲਪਕਾਲ. ਪਲ. ਕ੍ਸ਼੍ਣ. "ਮਿਟਹਿ ਪਾਪ ਜਪੀਐ ਹਰਿ ਬਿੰਦ." (ਸੁਖਮਨੀ) "ਵਿਸਰੇ ਸਰੈ ਨ ਬਿੰਦ." (ਮਃ ੫. ਵਾਰ ਮਾਰੂ ੨) ੫. ਸੰ. ਵੇਦ੍ਯ ਜਾਣਨ ਯੋਗ੍ਯ. "ਬਿੰਦਹਿ ਬਿੰਦ ਨ ਬਿਛੁਰਨ ਪਾਵਾ." (ਗਉ ਬਾਵਨ ਕਬੀਰ) ਜਾਣਨ ਯੋਗ੍ਯ (ਕਰਤਾਰ) ਨੂੰ ਜਾਣ ਕੇ ਨ ਵਿਛੁੜਨ ਪਾਵਾ। ੬. ਬਿੰਦ੍ਰ (ਵ੍ਰਿੰਦ) ਦੀ ਥਾਂ ਭੀ ਲਿਖਾਰੀ ਨੇ ਬਿੰਦ ਸ਼ਬਦ ਲਿਖਿਆ ਹੈ- "ਅਰਿ ਬਿੰਦ ਨਰਿੰਦ ਇਨ੍ਹੀ ਹਨ ਮਾਰ੍ਯੋ. (ਕ੍ਰਿਸਨਾਵ) ੭. ਦੇਖੋ, ਨਾਦ ਬਿੰਦੁ.