Meanings of Punjabi words starting from ਸ

ਸ਼ੀਤ ਕਾਲ. ਸਿਆਲਾ. "ਬਿਨ ਸ੍ਯਾਰੇ ਸੀਤਲ ਭਏ." (ਚਰਿਤ੍ਰ ੧੭੫)


ਸੰਗਯਾ- ਸ੍ਰਿਗਾਲੀ. ਗਿਦੜੀ। ੨. ਈੜੀ ਦੀ ਮਾਤ੍ਰਾ, ਜੋ ਹ੍ਰਸ੍ਵ ਹੈ ਅਰ ਵ੍ਯੰਜਨਾਂ ਨਾਲ ਲਗਕੇ- ਇ- ਆਵਾਜ਼ ਦਿੰਦੀ ਹੈ. ਇਸ ਦਾ ਰੂਪ ਇਹ (ਿ) ਹੈ. ਗੁਰਬਾਣੀ ਵਿੱਚ ਸਿਆਰੀ ਕਿਤੇ ਸੰਬੰਧ ਬੋਧਕ ਹੈ, ਕਿਤੇ ਕ੍ਰਿਯਾ ਵਿਸ਼ੇਸਣ ਹੈ, ਕਿਤੇ ਅਨੇਕ ਵਿਭਗਤੀਆਂ ਦਾ ਅਰਥ ਦਿੰਦੀ ਹੈ.#ਮਾਤ੍ਰਾ ਦੇ ਨਿਯਮਾਂ ਤੋਂ ਅਗ੍ਯਾਤ ਕਈ ਗ੍ਯਾਨੀ ਅਰਥ ਤੋਂ ਅਨਰਥ ਕਰ ਦਿੰਦੇ ਹਨ. ਇਸ ਮਹਾਨ ਕੋਸ਼ ਵਿੱਚ ਅੱਖਰਕਰਮ ਅਨੁਸਾਰ ਥਾਓਂ ਥਾਂਈਂ ਸਿਆਰੀ ਵਾਲੇ ਸ਼ਬਦਾਂ ਦੇ ਅਰਥ ਵਿਖਾਏ ਗਏ ਹਨ.¹ ਦੇਖੋ, ਸਹਿਜ, ਕਰਿ, ਜਪਿ, ਤਨਿ, ਮਨਿ, ਆਦਿ ਸ਼ਬਦ.; ਸੰ. ਸ਼੍ਰਿਗਾਲੀ. ਗਿਦੜੀ. "ਜਰਾ ਨਿਸਾ ਮਹਿ ਖਾਂਸੀ ਸ੍ਯਾਰੀ." (ਨਾਪ੍ਰ) ੨. ੲ ਦੀ ਹ੍ਰਸ੍ਵ ਮਾਤ੍ਰਾ. ਦੇਖੋ, ਸਿਆਰੀ.


ਸੰ. ਸ੍ਰਿਗਾਲ. ਗਿੱਦੜ. "ਕਾਢ ਦੇਇ ਸਿਆਲ ਬਪੁਰੇ ਕਉ." (ਮਾਰੂ ਮਃ ੫) ਇਸ ਥਾਂ ਗਿੱਦੜ ਤੋਂ ਭਾਵ ਆਲਸ ਹੈ। ੨. ਇੱਕ ਖਤ੍ਰੀਆਂ ਦਾ ਗੋਤ। ੩. ਮੁਸਲਮਾਨਾਂ ਦੀ ਇੱਕ ਜਾਤਿ, ਜੋ ਜਿਲੇ ਝੰਗ ਵਿੱਚ ਬਹੁਤ ਹੈ। ੪. ਸੰ. ਸ਼ੀਤਕਾਲ. ਸਰਦੀ ਦੀ ਰੁੱਤ। ੫. ਦੇਖੋ, ਸ੍ਯਾਲ.; ਸ਼ੀਤ ਕਾਲ. ਸਰਦੀ ਦੀ ਰੁੱਤ। ੨. ਸ਼੍ਰਿਗਾਲ. ਗਿੱਦੜ। ੩. ਦੇਖੋ, ਸਾਲਾ.


ਪੰਜਾਬ ਦੇ ਉੱਤਰ ਪੂਰਵ ਵੱਲ ਇੱਕ ਸ਼ਹਿਰ, ਜਿਸ ਥਾਂ ਅੰਗ੍ਰੇਜੀ ਛਾਵਨੀ ਹੈ. ਇਸ ਨੂੰ ਸਾਲਿਵਾਹਨ ਦਾ ਵਸਾਇਆ ਦਸਦੇ ਹਨ. ਦੇਖੋ, ਸਾਲਿਬਾਹਨ. ਕਈ ਲੇਖਕਾਂ ਨੇ ਇਸ ਦਾ ਨਾਉਂ "ਸ਼ਾਕਲ" ਲਿਖਿਆ ਹੈ. ਬਹੁਤੇ ਇਸ ਨੂੰ ਰਾਜਾ ਸ਼ਾਲ੍ਵ ਦਾ ਵਸਾਇਆ "ਸ਼ਾਲ੍ਵਕੋਟ" ਆਖਦੇ ਹਨ.#ਇਸ ਥਾਂ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਦੋ ਅਸਥਾਨ ਹਨ- ਇੱਕ ਬੇਰ ਸਾਹਿਬ. ਇਸ ਬੇਰੀ ਹੇਠ ਜਗਤਗੁਰੂ ਵਿਰਾਜੇ ਹਨ. ਹੁਣ ਇਹ ਗੁਰੁਦ੍ਵਾਰਾ ਬਹੁਤ ਸੁੰਦਰ ਬਣਿਆ ਹੋਇਆ ਹੈ. ਦੇਖੋ, ਬੇਰ ਸਾਹਿਬ.#ਦੂਜਾ ਪਵਿਤ੍ਰ ਅਸਥਾਨ ਬਾਵਲੀ ਸਾਹਿਬ ਹੈ ਇਹ ਮੂਲੇ ਦੇ ਘਰ ਬਣਾਈ ਗਈ ਹੈ. ਦੇਖੋ, ਮੂਲਾ.#ਪੁਰਾਣੇ ਸਮੇਂ ਸਿਆਲਕੋਟ ਵਿੱਚ ਕਾਗਜ਼ ਬਹੁਤ ਚੰਗਾ ਬਣਦਾ ਸੀ, ਜਿਸ ਦਾ ਪ੍ਰਸਿੱਧ ਨਾਉਂ ਸਿਆਲਕੋਟੀ ਕਾਗਜ਼ ਸੀ. ਇਹ ਕਸ਼ਮੀਰੀ ਕਾਗਜ਼ ਤੋਂ ਦੂਜੇ ਦਰਜੇ ਸਮਝਿਆ ਜਾਂਦਾ ਸੀ. ਸਿਆਲਕੋਟੀ ਕਾਗਜ਼ ਤੇ ਲਿਖੇ ਬਹੁਤ ਗ੍ਰੰਥ ਹੁਣ ਵੇਖੀਦੇ ਹਨ. ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਲਿਖਤ ਦੀਆਂ ਬੀੜਾਂ ੧੦੦ ਵਿੱਚੋਂ ਸੱਠ ਸਿਆਲਕੋਟੀ ਕਾਗਜ ਤੇ ਹਨ.


ਸੰਗ੍ਯਾ- ਸ੍ਰਿਗਾਲੀ. ਗਿਦੜੀ। ੨. ਸਿਆਲ (ਸ਼ੀਤ ਕਾਲ) ਵਿੱਚ ਪਹਿਰਣ ਦਾ ਰੂਈਦਾਰ ਵਸਤ੍ਰ, ਦੁਲਾਈ। ੩. ਵਿ- ਸਿਆਲ ਦੀ. ਸ਼ੀਤ ਕਾਲ ਨਾਲ ਹੈ ਜਿਸਦਾ ਸੰਬੰਧ. ਦੇਖੋ, ਘੁੰਮਰ ਆਰਿ.