Meanings of Punjabi words starting from ਕ

ਦੇਖੋ, ਕੁਕਟ.


ਦੇਖੋ, ਕਕੁਭਾ। ੨. ਉੜੀਸੇ ਦਾ ਇੱਕ ਪਹਾੜ.


ਵਧਾਣ ਖਤ੍ਰੀ, ਜੋ ਗੁਰੂ ਹਰਿਗੋਬਿੰਦ ਸਾਹਿਬ ਦਾ ਸਿੱਖ ਹੋ ਕੇ ਵਡਾ ਯੋਧਾ ਅਤੇ ਪਰਉਪਕਾਰੀ ਹੋਇਆ. ਇਸ ਦਾ ਪੁਤ੍ਰ ਅਨੰਤਾ ਭੀ ਪਿਤਾ ਦੇ ਤੁੱਲ ਹੀ ਗੁਣਾਂ ਦਾ ਪੁੰਜ ਸੀ.


ਦੇਖੋ, ਕੁਕ੍ਰਿਯਾ.


ਸੰਗ੍ਯਾ- ਕੁਕਰਮ. "ਕੁਕ੍ਰਿਤ ਕਰਮ ਜੇ ਜਗ ਮੇ ਕਰਹੀ." (ਵਿਚਿਤ੍ਰ) "ਕੁਕ੍ਰਿਤ ਪ੍ਰਨਾਸਨਕਾਰੀ." (ਹਜਾਰੇ ੧੦)


ਸੰਗ੍ਯਾ- ਬੁਰੀ ਕਰਤੂਤ. ਬਦਚਲਨੀ. "ਕੁਕ੍ਰਿਯਾ ਤਿਹ ਨਾਮ ਸੁ ਜੋਧ ਗਨੰ." (ਪਾਰਸਾਵ)


ਗਰਭ ਧਾਰਨ ਕਰਨਾ. ਹਮਲ ਹੋਣਾ.