ਸੰ. पीङ्. ਧਾ- ਦੁੱਖ ਦੇਣਾ. ਨਚੋੜੇ ਜਾਣਾ. ਦਬਾਉਣਾ। ੨. ਸੰਗ੍ਯਾ- ਪੀੜਾ. ਦੁੱਖ. "ਹਰਿਸੇਵਕ ਨਾਹੀ ਜਮਪੀੜ." (ਬਿਲਾ ਮਃ ੫) ੩. ਦੇਖੋ, ਪੀੜਨ। ੪. ਮਰੋੜ. ਖ਼ਮ. ਮੁਰਝਾਕੇ ਮੁੜਨ ਦਾ ਭਾਵ. "ਹਰਿ ਹਰਿ ਕਰਹਿ ਸਿ ਸੂਕਹਿ ਨਾਹੀ, ਨਾਨਕ ਪੀੜ ਨ ਖਾਹਿ ਜੀਉ." (ਆਸਾ ਛੰਤ ਮਃ ੧)
nan
nan
nan
ਸੰ. ਪੀਡਨ. ਸੰਗ੍ਯਾ- ਦਬਾਉਣ ਦੀ ਕ੍ਰਿਯਾ। ੨. ਦੁੱਖ ਦੇਣਾ. ਦੇਖੋ, ਪੀੜ ੧। ੩. ਕਸਣਾ. ਘੁੱਟਣਾ। ੪. ਖੋਤੇ ਸ਼ੁਤਰ ਆਦਿ ਦਾ ਪਲਾਣਾ ਕਸਣਾ. ਦੇਖੋ, ਪੀੜਿ ੨.
nan
nan
ਸੰਗ੍ਯਾ- ਦੁੱਖ. ਕਲੇਸ਼. ਦਰਦ. "ਚਿੰਤਾਰੋਗ ਗਈ ਹਉਪੀੜਾ." (ਮਾਝ ਮਃ ੫)
ਕ੍ਰਿ. ਵਿ- ਪੀੜਕੇ. ਦਬਾਕੇ. "ਦਰਿ ਲਏ ਲੇਖਾ ਪੀੜਿ ਛੁਟੈ ਨਾਨਕਾ ਜਿਉ ਤੇਲੁ." (ਵਾਰ ਆਸਾ) ੨. ਕਸਕੇ. "ਪੀੜਿ ਪਲਾਨ ਬਘੰਬਰ ਲਾਹਯੋ." (ਗੁਪ੍ਰਸੂ) ਪਲਾਣਾ ਪੀੜਕੇ ਸ਼ੇਰ ਦੀ ਖੱਲ ਉੱਤੋਂ ਉਤਾਰਲਈ.
ਵਿ- ਪੀੜਾ ਸਹਿਤ. ਦੁਖੀ। ੨. ਦਬਾਇਆ ਹੋਇਆ.
ਪੀੜਨ ਕੀਤੀ. ਦਬਾਈ। ੨. ਦੇਖੋ, ਪੀਡੀ। ੩. ਵੰਸ਼ਾਵਲੀ. ਦੇਖੋ, ਪੀੜ੍ਹੀ ੨. "ਵਧੀ ਵੇਲਿ ਬਹੁ ਪੀੜੀ ਚਾਲੀ." (ਆਸਾ ਮਃ ੫)
ਪੀੜਦਾ ਹੈ। ੨. ਪੀੜਨ ਕਰੇ। ੩. ਕਸੇ. ਤਿਆਰ ਕੀਤੇ. ਜੋਤੇ. "ਖੇਮੇ ਛਤ੍ਰ ਸਰਾਇਚੇ ਦਿਸਨਿ ਰਥ ਪੀੜੇ." (ਮਾਰੂ ਮਃ ੧)