Meanings of Punjabi words starting from ਪ

ਸੰਗ੍ਯਾ- ਪੀਠ ਮੂੜ੍ਹਾ. ਛੋਟਾ ਮੰਜਾ. "ਪੀੜ੍ਹਾ ਸੁੰਦਰ ਸਦਨ ਡਸਾਵਾ." (ਨਾਪ੍ਰ)


ਸੰਗ੍ਯਾ- ਪੀਠਿਕਾ. ਛੋਟਾ ਪੀੜ੍ਹਾ। ੨. ਵੰਸ਼ ਦਾ ਸਿਲਸਿਲਾ. ਵੰਸ਼ਾਵਲੀ. "ਚੱਲੀ ਪੀੜ੍ਹੀ ਸੋਢੀਆਂ." (ਭਾਗੁ) ਦੇਖੋ, ਪੀੜੀ ੩.


ਸੰ. प्रङखा ਪ੍ਰੇਂਖਾ. ਸੰਗ੍ਯਾ- ਝੂਲਾ. ਬਿਰਛ ਜਾਂ ਛੱਤ ਨਾਲ ਝੂਟਣ ਲਈ ਲਟਕਾਈ ਰੱਸੀ.


ਕ੍ਰਿ- ਪੀਂਘ ਝੂਟਣਾ. ਸੰ. ਪ੍ਰੇਂਖਣ. "ਟੁੱਟੀ ਪੀਂਘੇ ਪੀਂਘੀਐ ਪੈ ਟੋਏ ਮਰੀਐ." (ਭਾਗੁ)