Meanings of Punjabi words starting from ਸ

ਸੰ. सृष्टि. ਸ੍ਰਿਸ੍ਟਿ. ਸੰਗ੍ਯਾ- ਰਚਨਾ. ੨. ਜਗਤ. ਸੰਸਾਰ ਦੁਨੀਆਂ."ਸਿਸਟਿ ਉਪਾਈ ਸਭ ਤੁਧੁ ਆਪੇ." (ਵਾਰ ਸ੍ਰੀ ਮਃ ੪)


ਵਿ- ਸ੍ਰਿਸ੍ਟਿ ਜਨਮੀ ਹੈ ਜਿਸ ਤੋਂ. ਮਾਇਆ. ਪ੍ਰਕ੍ਰਿਤਿ.


ਵਿ- ਸ੍ਰਿਸ੍ਟਿ ਦਾ ਆਧਾਰ। ੨. ਸ੍ਰਿਸ੍ਟਿ ਦੇ ਧਾਰਨ ਵਾਲਾ. ਜਿਸ ਦੇ ਆਸਰੇ ਸੰਸਾਰ ਹੈ. "ਸਿਸਟਿਧਾਰ ਹਰਿ ਤੁਮ ਕ੍ਰਿਪਾਲ." (ਕਾਨ ਮਃ ੪. ਪੜਤਾਲ)


ਫ਼ਾ [ثست] ਸ਼ਿਸ੍ਤ. ਸੰਗ੍ਯਾ- ਨਿਸ਼ਸ੍ਤ. ਬੈਠਕ। ੨. ਨਿਸ਼ਾਨਾ ਬੈਠਾਉਣ ਦੀ ਕ੍ਰਿਯਾ। ੩. ਸੰਧਾਨ. ਸਿੰਨ੍ਹਣਾ.


ਸੰ. शिश्न ਸ਼ਿਸ਼੍ਨ. ਸੰਗ੍ਯਾ- ਲਿੰਗ. ਜਨਨ- ਇੰਦ੍ਰਿਯ."ਸਿਸਨ ਕਟੇ ਤੇ ਪੀਰ ਵਿਸਾਲਾ." (ਨਾਪ੍ਰ)


ਦੇਖੋ, ਸਿਸੁਪਾਲ.


ਦੇਸੋ, ਸਿਸਿਰ.


ਸਿਰ ਉੱਤੇ. ਸੀਸ ਤੇ. "ਜਿਸ ਸਿਸਿ ਨ ਹੋਵੀ ਲੇਖ." (ਸ੍ਰੀ ਅਃ ਮਃ ੧)