ਸੰ. ਕੁਚਰ੍ਯਾ. ਸੰਗ੍ਯਾ- ਬੁਰੀ ਕਰਤੂਤ. ਬਦਚਲਨੀ। ੨. ਕੰਮ ਕਰਨ ਦਾ ਬੁਰਾ ਢੰਗ.
nan
nan
ਸੰ. कुचर्य ਵਿ- ਕੁਚਰ੍ਯਾ ਵਾਲਾ. ਬਦਚਲਨ। ੨. ਜਿਸ ਨੂੰ ਕੰਮ ਕਰਨ ਦਾ ਵੱਲ ਨਹੀਂ.
nan
ਸੰ. कुचर्यी ਵਿ- ਕੁਚਰ੍ਯਾਵਤੀ. ਬੁਰੇ ਆਚਾਰ ਵਾਲੀ. ਸੂਹੀ ਰਾਗ ਵਿੱਚ ਸ਼੍ਰੀ ਗੁਰੂ ਨਾਨਕ ਦੇਵ ਨੇ "ਕੁਚਜੀ" ਸਿਰਲੇਖ ਹੇਠ- "ਮੰਞੁ ਕੁਚਜੀ ਅੰਮਾਵਣ ਡੋਸੜੇ." ਸ਼ਬਦ ਲਿਖਕੇ ਕੁਚੱਜੀ ਨੂੰ ਸੁਚੱਜ ਸਿਖਾਇਆ ਹੈ.#ਗੋਧਨ ਕੇ ਗ੍ਰਹ ਪਾਣੀ ਫੈਂਕਤ#ਕਬੀ ਉਠਾਇ ਨ ਗੋਬਰ ਫੋਸ,#ਲੌਨ ਫੁਰਾਵਤ ਥਰੀਯਾ ਮੈ ਧਰ#ਸੂਹਣ ਸੇਕਤ ਨਹ ਅਫਸੋਸ,#ਨੀਚੇ ਬੈਠ ਲਘੀ ਕਰ ਊਚੇ#"ਦਾਸ" ਖੜੀ ਫਿਰ ਲੜੇ ਪੜੋਸ,#ਨ੍ਹਾਵਣ ਬੈਠੀ ਛੇੜ ਦੰਦੈਯੇ#ਆਪ ਕੁੱਚਜੀ ਬੇੜ੍ਹੇ ਦੋਸ.#(ਬਾਵਾ ਰਾਮਦਾਸ ਜੀ)
ਨਿੰਦਿਤ ਚਰਚਾ. ਸਾਰ ਰਹਿਤ ਬਹਿਸ. ਹੁੱਜਤਬਾਜ਼ੀ. "ਛਾਡਿ ਕੁਚਰਚਾ ਆਨ ਨ ਜਾਨਹਿ." (ਗਉ ਕਬੀਰ)
ਸੰ. ਕੁਚਰ੍ਯਾ. ਸੰਗ੍ਯਾ- ਨਿੰਦਿਤ ਆਚਾਰ. ਬਦਚਲਨੀ.
ਸੰ. ਕੁਚਰ. ਵਿ- ਦੂਸਰੇ ਦੇ ਦੋਸ ਕਹਿਣ ਵਾਲਾ. "ਇਕ ਕੁਚਲ ਕੁਚੀਲ ਬਿਖਲੀਪਤੇ." (ਆਸਾ ਅਃ ਮਃ ੩) ੨. ਦੇਖੋ, ਕੁਚਾਲੀ। ੩. ਦੇਖੋ, ਕੁਚਿਲ ਅਤੇ ਕੁਚੇਲ.
ਨਿੰਦਕ ਅਤੇ ਮਲੀਨ. ਦੇਖੋ, ਕੁਚਲ ਅਤੇ ਕੁਚੀਲ. "ਹਮ ਕੁਚਲ ਕੁਚੀਲ ਅਤਿ ਅਭਿਮਾਨੀ ਮਿਲਿ ਸਬਦੇ ਮੈਲ ਉਤਾਰੀ." (ਰਾਮ ਅਃ ਮਃ ੩)