Meanings of Punjabi words starting from ਪ

ਸੰਗ੍ਯਾ- ਪੇਂਜਾ. ਰੂੰ ਪਿੰਜਣ ਵਾਲਾ. ਦੇਖੋ, ਪਿੰਜ ਅਤੇ ਪਿੰਜਣਾ.


ਸੰਗ੍ਯਾ- ਪੇਂਝੂ. ਕਰੀਰ ਦਾ ਪੱਕਾ ਫਲ.


ਪਰੋਂਦਾ (ਗੁੰਥਨ ਕਰਦਾ) ਹੈ. ਗੁੰਦਦਾ ਹੈ. "ਪੂਐ ਰੁੰਡਮਾਲੰ." (ਵਿਚਿਤ੍ਰ) "ਪੁਅੰਤ ਪਾਰਬਤੀ ਸਿਰੰ." (ਰਾਮਾਵ)


ਦੇਖੋ, ਪੁਆਧ। ੨. ਇੱਕ ਪਿੰਡ, ਜੋ ਜਿਲਾ ਲੁਦਿਆਨਾ, ਤਸੀਲ ਸਮਰਾਲਾ, ਥਾਣਾ ਮਾਛੀਵਾੜਾ ਵਿੱਚ ਰੋਪੜ ਵਾਲੀ ਨਹਿਰ ਦੇ ਉੱਤਰੀ ਕੰਢੇ, ਰੇਲਵੇ ਸਟੇਸ਼ਨ ਦੁਰਾਹੇ ਤੋਂ ਪੰਦਰਾਂ ਕੁ ਮੀਲ ਹੈ. ਚਮਕੌਰ ਵੱਲੋਂ ਆਉਂਦੇ ਦਸ਼ਮੇਸ਼ ਜੀ ਨੇ ਇੱਥੇ ਚਰਨ ਪਾਏ ਹਨ, ਪਰ ਗੁਰਦ੍ਵਾਰਾ ਕਿਸੇ ਪ੍ਰੇਮੀ ਨੇ ਨਹੀਂ ਬਣਾਇਆ. ਪੁਆਤ ਵਿੱਚ ਮੁਸਲਮਾਨ ਰੰਘੜ ਵਸਦੇ ਹਨ, ਕੁਝ ਸੈਣੀ ਹਨ.