ਸੰ. ਸ਼ਿਸ਼ਿਰ. ਸੰਗ੍ਯਾ- ਮਾਘ ਫੱਗੁਣ ਦੀ ਰੁੱਤ। ੨. ਹਿਮ. ਬਰਫ। ੩. ਵਿ- ਸੀਤਲ. ਠੰਢਾ, ਠੰਢੀ. "ਰੁਤਿ ਸਿਸੀਅਰ ਸੀਤਲ ਹਰਿ ਪ੍ਰਗਟੇ ਮੰਘਰ ਪੋਹਿ ਜੀਉ." (ਰਾਮ ਮਃ ੫. ਰੁਤੀ) ਦੇਖੋ, ਹਿਮਕਰ ਸ਼ਬਦ।
ਸੰ. ਸ਼ਿਸ਼ੁ. ਸੰਗ੍ਯਾ- ਬੱਚਾ. ਬਾਲਕ। ੨. ਸਿੰਧੀ. ਗਰਦਨ. ਗ੍ਰੀਵਾ। ੩. ਸੀਸ. ਸਿਰ. "ਡੇਈ ਸਿਸੁ ਉਤਾਰਿ." (ਵਾਰ ਮਾਰੂ ੨. ਮਃ ੫) ੪. ਸ਼ਿਸ਼੍ਯ. ਚੇਲਾ.
ਸੰ. शिशुपाल ਚੇਦਿ (ਚੰਦੇਰੀ) ਦੇ ਰਾਜਾ ਦਮਘੋਸ ਦਾ ਪੁਤ੍ਰ, ਜੋ ਵਸੁਦੇਵ ਦੀ ਭੈਣ ਸ਼ਤ੍ਰਦੇਵਾ ਦੇ ਉਦਰੋਂ ਜਨਮਿਆ, ਇਸ ਹਿਸਾਬ ਇਹ ਕ੍ਰਿਸਨ ਜੀ ਦਾ ਮਸੇਰਾ ਭਾਈ ਸੀ. ਮਹਾਭਾਰਤ ਵਿੱਚ ਲਿਖਿਆ ਹੈ ਕਿ ਜਦ ਸ਼ਿਸ਼ੁਪਾਲ ਜੰਮਿਆ ਤਾਂ ਉਸ ਦੇ ਤਿੰਨ ਅੱਖਾਂ ਅਤੇ ਚਾਰ ਹੱਥ ਸਨ. ਮਾਂ ਬਾਪ ਨੇ ਇਸ ਦਾ ਤਿਆਗ ਕਰਨਾ ਚਾਹਿਆ, ਪਰ ਆਕਾਸ਼ਬਾਣੀ ਹੋਈ ਕਿ ਇਹ ਸ਼ਿਸੁ (ਬੱਚਾ) ਪ੍ਰਤਾਪੀ ਹੋਵੇਗਾ ਇਸ ਦੀ ਪਾਲਨਾ ਕਰੋ, ਇਸੇ ਕਾਰਣ ਨਾਉਂ ਸ਼ਿਸ਼ੁਪਾਲ ਹੋਇਆ.#ਇਹ ਕ੍ਰਿਸਨ ਜੀ ਦਾ ਭਾਰੀ ਵੈਰੀ ਸੀ ਕਿਉਂਕਿ ਰੁਕਮਣੀ ਦਾ ਵਿਆਹ ਇਸ ਨਾਲ ਹੋਣਾ ਕਰਾਰ ਪਾਇਆ ਸੀ, ਪਰ ਕ੍ਰਿਸਨ ਜੀ ਉਸ ਨੂੰ ਚੁੱਕਕੇ ਲੈ ਗਏ. ਯੁਧਿਸ੍ਠਿਰ ਦੇ ਯੱਗ ਵਿੱਚ ਸ਼ਿਸ਼ੁਪਾਲ ਨੇ ਭਰੀ ਸਭਾ ਅੰਦਰ ਕ੍ਰਿਸਨ ਜੀ ਦਾ ਨਿਰਾਦਰ ਕੀਤਾ, ਇਸ ਕਾਰਣ ਕ੍ਰਿਸਨ ਜੀ ਨੇ ਸ਼ਿਸ਼ੁਪਾਲ ਨੂੰ ਕਤਲ ਕਰ ਦਿੱਤਾ. ਵਿਸਨੁ ਪੁਰਾਣ ਵਿੱਚ ਲਿਖਿਆ ਹੈ ਕਿ ਸ਼ਿਸ਼ੁਪਾਲ ਪਹਿਲੇ ਜਨਮ ਹਿਰਨ੍ਯਕਸ਼ਿਪੁ ਸੀ, ਦੂਜੇ ਜਨਮ ਦਸ ਸਿਰਾਂ ਵਾਲਾ ਰਾਵਣ ਸੀ. "ਹੈ ਸਿਸੁਪਾਲ ਚੰਦੇਰੀ ਮੇ ਬੀਰ." (ਕ੍ਰਿਸਨਾਵ) ਮਾਘ ਕਵਿ ਨੇ ਸ਼ਿਸ਼ੁਪਾਲਵਧ ਨਾਮਕ ਮਨੋਹਰ ਕਾਵ੍ਯ ਲਿਖਿਆ ਹੈ.
ਦੇਖੋ, ਸਿ ੩.
nan
nan
ਸੰ. शय्या ਸ਼ੱਯਾ. ਸੰਗ੍ਯਾ- ਜਿਸ ਉੱਤੇ ਸੁੱਤਾ ਜਾਵੇ. ਸੇਜਾ. ਖਾਟ. ਦੇਖੋ, ਸ਼ੀ ਧਾ. "ਜਉ ਗੁਰਦੇਉ ਸਿਹਜ ਨਿਕਸਾਈ." (ਭੈਰ ਨਾਮਦੇਵ) ਭਗਤਮਾਲ ਵਿੱਚ ਕਥਾ ਹੈ ਕਿ ਨਾਮਦੇਵ ਨੂੰ ਬਾਦਸ਼ਾਹ (ਮੁਹੰਮਦ ਤੁਗਲਕ) ਨੇ ਸੇਜਾ ਦਿੱਤੀ, ਨਾਮਦੇਵ ਨੇ ਨਦੀ ਵਿੱਚ ਸੁੱਟ ਪਾਈ. ਬਾਦਸ਼ਾਹ ਨੇ ਆਪਣਾ ਨਿਰਾਦਰ ਜਾਣਕੇ ਸੇਜਾ ਵਾਪਿਸ ਮੰਗੀ. ਈਸ਼੍ਵਰ ਦੀ ਕ੍ਰਿਪਾ ਨਾਲ ਸੇਜਾ ਨਦੀ ਵਿੱਚੋਂ ਸੁੱਕੀ ਨਿਕਲ ਆਈ, ਜੋ ਬਾਦਸ਼ਾਹ ਨੂੰ ਵਾਪਿਸ ਕੀਤੀ ਗਈ. "ਸਿਹਜਾ ਧਰਤਿ ਬਰਤਨ ਕਉ ਪਾਨੀ." (ਪ੍ਰਭਾ ਮਃ ੫) "ਕੋਟਿ ਜੀਅ ਜਾਕੀ ਸਿਹਜਾਇ." (ਭੈਰ ਅਃ ਮਃ ੫)
nan
ਵਿ- ਸੇਜਾ ਉੱਪਰ ਆਸਨ ਰੱਖਣ ਵਾਲਾ. ਜੋ ਮੰਜੇ ਤੋਂ ਉਠ ਨਾ ਸਕੇ. "ਨਵੇ ਕਾ ਸਿਹਜਾਸਣੀ." (ਵਾਰ ਮਾਝ ਮਃ ੧)