Meanings of Punjabi words starting from ਅ

ਕ੍ਰਿ- ਆਲਾਪਨ. ਕਥਨ ਕਰਨਾ। ੨. ਗਾਉਣਾ. ਸੁਰਾਂ ਦਾ ਫੈਲਾਉ ਕਰਨਾ। ੩. ਸ਼ਲਾਘਾ ਕਰਨੀ. ਸਲਾਹੁਣਾ. ਗੁਣ ਗਾਉਣੇ.


ਸੰਗ੍ਯਾ- ਸ਼ਲਾਘਾ (ਉਸਤਤਿ) ਦੀ ਕਵਿਤਾ. ਉਹ ਗੀਤ ਜਿਸ ਵਿੱਚ ਕਿਸੇ ਦੇ ਗੁਣ ਗਾਏ ਜਾਣ. ਖ਼ਾਸ ਕਰਕੇ ਮੋਏ ਪ੍ਰਾਣੀ ਦੇ ਗੁਣ ਕਰਮ ਕਹਿਕੇ ਜੋ ਗੀਤ ਗਾਇਆ ਜਾਂਦਾ ਹੈ, ਉਸ ਦਾ ਨਾਉਂ ਅਲਾਹਣੀ ਹੈ. ਦੇਖੋ, ਰਾਗ ਵਡਹੰਸ ਵਿੱਚ ਸਤਿਗੁਰੂ ਨਾਨਕ ਦੇਵ ਦੀ ਸਿਖ੍ਯਾ ਭਰੀ ਬਾਣੀ, ਜਿਸ ਦੀ ਪਹਿਲੀ ਤੁਕ ਹੈ-#"ਧੰਨੁ ਸਿਰੰਦਾ ਸਚਾ ਪਾਤਿਸਾਹੁ."


ਦੇਖੋ, ਪ੍ਰਯਾਗ.


ਦੇਖੋ, ਅਲਾਹ.


ਅ਼. [علاقا] ਸੰਗ੍ਯਾ- ਸੰਬੰਧ. ਮੇਲ. ਰਿਸ਼ਤਾ। ੨. ਦੇਖੋ, ਇਲਾਕਾ.