Meanings of Punjabi words starting from ਕ

ਕ੍ਰਿ- ਬੁਰੀ ਤਰਾਂ ਨਾਲ ਚੂਰਣ ਕਰਨਾ. ਦਰੜਨਾ. ਮਸਲਨਾ. ਫੇਹਦੇਣਾ. ਪਾਮਾਲ ਕਰਨਾ.


ਸੰ. कच्चीर ਕੱਚੀਰ ਅਤੇ कारस्कार ਕਾਰਸ੍‌ਕਾਰ. ਸੰਗ੍ਯਾ- ਇੱਕ ਬਿਰਛ, ਜੋ ਭਾਰਤ ਵਿੱਚ ਅਨੇਕ ਥਾਈਂ ਅਤੇ ਖਾਸ ਕਰਕੇ ਬੰਗਾਲ ਅਤੇ ਮਦਰਾਸ ਦੇਸ਼ ਵਿੱਚ ਹੁੰਦਾ ਹੈ. ਇਸ ਦਾ ਜ਼ਹਿਰੀਲਾ ਫਲ ਭੀ ਕੁਚਲਾ ਸੱਦੀਦਾ ਹੈ, ਜੋ ਅਨੇਕ ਦਵਾਈਆਂ ਵਿੱਚ ਵਰਤੀਦਾ ਹੈ. L. Strychnos Nuxvomica. ਕੁਚਲੇ ਦੀ ਤਾਸੀਰ ਗਰਮ ਖੁਸ਼ਕ ਹੈ. ਇਸ ਬਾਈ ਦੇ ਰੋਗਾਂ ਨੂੰ ਦੂਰ ਕਰਦਾ ਹੈ. ਲਹੂ ਦੇ ਵਿਕਾਰ ਅਤੇ ਬਵਾਸੀਰ ਹਟਾਉਂਦਾ ਹੈ. ਕੁੱਤੇ ਅਤੇ ਚੂਹੇ ਮਾਰਨ ਲਈ ਭੀ ਕੁਚਲੇ ਵਰਤੇ ਜਾਂਦੇ ਹਨ.


ਸੰਗ੍ਯਾ- ਨਿੰਦਿਤ ਆਚਾਰ. ਬੁਰਾ ਚਲਨ. ਬਦਚਲਨੀ. "ਕਰਹੈਂ ਕੁਚਾਰ." (ਕਲਕੀ) ੨. ਵਿ- ਬੁਰੇ ਆਚਾਰ ਵਾਲਾ. ਬਦਚਲਨ. "ਗਹਿ ਮਾਰ੍ਯੋ ਪਿਤਸਤ੍ਰੁ ਕੁਚਾਰੀ." (ਗੁਪ੍ਰਸੂ)


ਦੇਖੋ, ਕੁਚਲ ਅਤੇ ਕੁਚੀਲ. "ਕੁਚਿਲ ਕਠੋਰ ਕਪਟ ਕਾਮੀ." (ਕਾਨ ਮਃ ੫)