Meanings of Punjabi words starting from ਅ

ਸੰ. ਆਲਾਤ. ਸੰਗ੍ਯਾ- ਚੁਆਤੀ. ਮੁਰਿਆੜ. ਲੂਕ। ੨. ਅੰਗਾਰ. ਦਗਦਾ ਹੋਇਆ ਕੋਲਾ.


ਸੰ. ਆਲਾਤ ਚਕ੍ਰ. ਸੰਗ੍ਯਾ- ਚੁਆਤੀ ਨੂੰ ਚਕ੍ਰਾਕਾਰ ਘੁਮਾਉਣ ਤੋਂ ਅੱਗ ਦੀ ਬਣੀ ਹੋਈ ਗੋਲ ਰੇਖਾ. "ਚਕ੍ਰ ਅਲਾਤ ਕੀ ਬਾਤ ਬਘੂਰਨ." (ਚੰਡੀ ੧) ੨. ਸੰਗੀਤ ਅਨੁਸਾਰ ਇੱਕ ਨ੍ਰਿਤ੍ਯ (ਨਾਚ), ਜਿਸ ਵਿੱਚ ਸੱਜੀ ਬਾਂਹ ਫੈਲਾਕੇ ਘੁਮੇਰੀ ਖਾਈਦੀ ਹੈ.


ਅ਼. [علانیِیہ] ਕ੍ਰਿ. ਵਿ- ਜਾਹਿਰ ਤੌ਼ਰ ਪੁਰ.


ਦੇਖੋ, ਆਲਾਪ.


ਸੰ. आलापिन्. ਵਿ- ਆਲਾਪ ਕਰਨ ਵਾਲਾ.


ਅ਼. [علّام] ਅ਼ੱਲਾਮ. ਵਿ- ਸਰਵਗ੍ਯ।#੨. ਵਿਦ੍ਵਾਨ. "ਕਿ ਆਕਲ ਅਲਾਮੈ." (ਜਾਪੁ) "ਕਿ ਅਲਾਮਸਚ." (ਗ੍ਯਾਨ)