Meanings of Punjabi words starting from ਪ

ਪੁਸਕਰ (ਕਮਲ) ਹੈ ਜਿਸ ਨਾਭਿ (ਧੁੰਨੀ) ਵਿੱਚ, ਵਿਸਨੁ.


ਦੇਖੋ, ਪੁਸ੍ਟ.


ਸੰ. ਪੁਸ੍ਟ. ਵਿ- ਪਾਲਿਆ ਹੋਇਆ। ੨. ਮੋਟਾ। ੩. ਦ੍ਰਿੜ੍ਹ. ਮਜ਼ਬੂਤ। ੪. ਅਭਿਮਾਨੀ. "ਦੁਸਟ- ਦੰਡਣ ਪੁਸ੍ਟਖੰਡਣ." (ਅਕਾਲ) ੫. ਸੰਗ੍ਯਾ- ਵਿਸਨੁ.


ਸੰ. ਸੰਗ੍ਯਾ- ਪੋਸਣ (ਪਾਲਣ) ਦੀ ਕ੍ਰਿਯਾ। ੨. ਮੋਟਾਪਨ. ਮੁਟਿਆਈ। ੩. ਵ੍ਰਿੱਧਿ. ਤਰੱਕੀ। ੪. ਦ੍ਰਿੜ੍ਹਤਾ. ਮਜਬੂਤੀ। ੫. ਤਾਈਦ. ਕਿਸੇ ਬਾਤ ਦਾ ਸਮਰ੍‍ਥਨ. Corroboration। ੬. ਧਰਮਰਾਜ ਦੀ ਇੱਕ ਇਸਤ੍ਰੀ। ੭. ਇੱਕ ਯੋਗਿਨੀ.


ਦੇਖੋ, ਪੁਸ੍ਟਿ। ੨. ਵਿ- ਪੁਸ੍ਟ ਕਰਨ ਵਾਲੀ. ਪਾਲਣ ਵਾਲੀ. "ਪਰਮ ਈਸ੍ਵਰੀ ਪੁਸ੍ਟੀ." (ਗੁਪ੍ਰਸੂ)


ਸੰ. पुस्त. ਧਾ- ਬੰਨ੍ਹਣਾ, ਕੱਠਾ ਕਰਨਾ। ੨. ਵਿ- ਲਿਖਿਆ ਹੋਇਆ। ੩. ਢਕਿਆ ਹੋਇਆ। ੪. ਫ਼ਾ [پُشت] ਪੁਸ਼੍ਤ. ਸੰਗ੍ਯਾ- ਪਿੱਠ. ਪੀਠ। ੫. ਪੀੜ੍ਹੀ. ਵੰਸ਼ਾਵਲੀ. "ਪੁਸਤਨ ਲਗੌਂ ਰਬਾਬੀ ਥੀਵੇ." (ਗੁਪ੍ਰਸੂ) ੬. ਪੁਸ਼੍ਤਕ (ਦੁਲੱਤਾ) ਦਾ ਸੰਖੇਪ. "ਹਤੇ ਕਸਾ ਬਹੁ ਪੁਸਤੇ ਨਿਕਾਰੇ." (ਗੁਪ੍ਰਸੂ) ਬਹੁਤ ਕੋਰੜੇ ਮਾਰੇ, ਘੋੜੇ ਨੇ ਦੁਲੱਤੇ ਕੱਢੇ (ਚਲਾਏ).


ਸੰ. ਪੁਸ੍ਤਕ. ਸੰਗ੍ਯਾ- ਪੋਥੀ. "ਪੁਸਤਕ ਪਾਠ ਬਿਆਕਰਨ ਵਖਾਣੈ." (ਭੈਰ ਮਃ ੧) ਦੇਖੋ, ਪੁਸਤ ੨। ੨. ਫ਼ਾ. [پُشتک] ਪੁਸ਼੍ਤਕ. ਦੁਲੱਤਾ। ੩. ਸਦਰੀ. ਬਾਸਕਟ। ੪. ਘੋੜੇ ਅਤੇ ਗਧੇ ਦੇ ਪੈਰ ਦਾ ਇੱਕ ਰੋਗ.