Meanings of Punjabi words starting from ਬ

ਸੰ. ਵਿੰਸ਼ੀਤ. ਵਿ- ਵੀਹ. "ਬੀਸ ਬਰਸ ਕਛੁ ਤਪੁ ਨ ਕੀਓ." (ਆਸਾ ਕਬੀਰ)


ਬੀਸ ਬਿਸਵੇ (ਭਾਵ- ਯਕੀਨਨ) ਇੱਕ ਈਸ਼. "ਗੁਰਮਤਿ ਮਿਲੀਐ ਬੀਸ ਇਕੀਸ." (ਓਅੰਕਾਰ) ਬਿਨਾ ਸੰਸੇ ਇੱਕ ਈਸ਼੍ਵਰ ਨੂੰ ਮਿਲੀਦਾ ਹੈ.


ਦੇਖੋ, ਬਿਖਈ.


ਬੀਸ ਸਪਤ (ਸਪ੍ਤਵਿੰਸ਼ਤਿ) ਸਤਾਈ ਤੱਤਾਂ ਦੇ ਨਿਵਾਸ ਦਾ ਅਸਥਾਨ, ਦੇਹ ਸ਼ਰੀਰ.#ਸੂਖਮ ਅਤੇ ਸਥੂਲ ਪੰਜ ਭੂਤ (੧੦)#ਗ੍ਯਾਨ ਅਤੇ ਕਰਮੇਂਦ੍ਰਿਯ (੧੦)#ਪ੍ਰਾਣ (੫)#ਮਨ ਅਤੇ ਬੁੱਧਿ (੨)#"ਬੀਸ ਸਪਤਾਹਰੋ ਬਾਸਰੋ ਸੰਗ੍ਰਹੈ." (ਸ੍ਰੀ ਮਃ ੧) ਜੋ ਸ਼ਰੀਰ ਨੂੰ ਵਸ਼ ਕਰਦਾ ਹੈ, ਭਾਵ- ਕੁਕਰਮਾਂ ਵਿੱਚ ਲੱਗਣ ਨਹੀਂ ਦਿੰਦਾ ਅਤੇ ਸ਼ੁਭਕਰਮਾਂ ਵਿੱਚ ਲਾਉਂਦਾ ਹੈ. ਦੇਖੋ, ਖੋੜਾ ੨.


ਫ਼ਾ. [بیست] ਵੀਹ. ਸੰ. ਵਿੰਸ਼ਤਿ.


ਜੈਸੇ ਰੁਪਯੇ ਦੇ ਸੋਲਾਂ ਆਨੇ ਹਨ, ਤੈਸੇ ਹੀ ਵਿੱਘੇ ਦੇ ਬੀਸ ਬਿਸਵੇ ਹੁੰਦੇ ਹਨ. ਸੋਲਾਂ ਆਨੇ ਅਤੇ ਬੀਸ ਬਿਸਵੇ ਕਹਿਣ ਤੋਂ ਭਾਵ ਹੁੰਦਾ ਹੈ- ਪੂਰਣ ਰੀਤਿ ਨਾਲ. ਚੰਗੀ ਤਰਾਂ. ਮੁਕੰਮਲ ਤੌਰ ਪੁਰ "ਬੀਸ ਬਿਸੁਏ ਗੁਰ ਕਾ ਮਨੁ ਮਾਨੈ." (ਸੁਖਮਨੀ) "ਬੀਸ ਬਿਸੁਏ ਜਾ ਮਨ ਠਹਿਰਾਨੇ." (ਰਾਮ ਮਃ ੫)


ਦੇਖੋ, ਬੀਸਬਾਹੁ.


ਵਿਸ੍‌ਮਰਣ. ਸੰਗ੍ਯਾ- ਚੇਤਿਓਂ ਭੁੱਲ ਜਾਣਾ. "ਲੋਭ ਮੋਹ ਸਭ ਬੀਸਰਿਜਾਹੁ." (ਗਉ ਥਿਤੀ ਕਬੀਰ) "ਜਿਸੁ ਸਿਮਰਤ ਦੁਖ ਬੀਸਰਹਿ ਪਿਆਰੇ." (ਆਸਾ ਛੰਤ ਮਃ ੫)


ਵਿ- ਵਿੰਸ਼ਤਿਤਮ. ਵੀਹਵਾਂ.