Meanings of Punjabi words starting from ਸ

ਅ਼. [سحر] ਸਿਹ਼ਰ. ਸੰਗ੍ਯਾ- ਜਾਦੂ। ੨. ਇੰਦ੍ਰਜਾਲ. "ਇਹੁ ਜੁ ਦੁਨੀਆ ਸਿਹਰੁ ਮੇਲਾ ਦਸਤਗੀਰੀ ਨਾਹਿ." (ਤਿਲੰ ਕਬੀਰ)


ਫ਼ਾ. [سی حرفی] ਸੀ ਹ਼ਰਫ਼ੀ. ਸੰਗ੍ਯਾ- ਤੀਹ ਅੱਖਰਾਂ ਦੀ ਅਰਬੀ ਦੀ ਵਰਣਮਾਲਾ. "ਬਹੁਰੋ ਸਿਹਰਫੀ ਜੁ ਸਭ ਹੀ ਪਢਾਈ ਹੈ." (ਨਾਪ੍ਰ) ੨. ਤੀਹ ਅੱਖਰਾਂ ਤੇ ਵ੍ਯਾਖ੍ਯਾਰੂਪ ਲਿਖੀ ਹੋਈ ਕਵਿਤਾ. ਜੈਸੇ- "ਅਲਫ ਅਲਾ ਕੋ ਯਾਦ ਕਰ ਗਫਲਤ ਮਨੋ ਵਿਸਾਰ." xxx ਆਦਿ. (ਜਸਾ)


ਦੇਖੋ, ਸੇਹਰਾ.


ਵਿ- ਸਿਹ਼ਰ (ਜਾਦੂ) ਕਰਨ ਵਾਲਾ. ਇੰਦ੍ਰਜਾਲੀਆ.


ਦੇਖੋ, ਸਿਹਰ.


ਕ੍ਰਿ- ਸੰਕੁਚਿਤ ਹੋਣਾ. ਝਿਝਕਣਾ. ੨. ਤਰਸਣਾ. ਲੋੜਨਾ। ੩. ਡਰਨਾ. "ਸੁਰ ਸਿਹਾਂਹਿ ਕਿਮ ਕਰ ਹੈਂ ਧਾਰਨ." (ਗੁਪ੍ਰਸੂ)


ਅ਼. [صحاب] ਸਿਹ਼ਾਬ. ਸੰਗ੍ਯਾ- ਸੰਗੀ. ਸਾਥੀ। ੨. ਸਾਹ਼ਿਬ ਦਾ ਬਹੁ ਵਚਨ। ੩. ਦੇਖੋ, ਸਹਾਬ.


ਫ਼ਾ. [سہام] ਸਹਮ ਦਾ ਬਹੁ ਵਚਨ. ਹਿੱਸੇ. ਭਾਗ। ੨. ਤੀਰ. ਵਾਣ.