Meanings of Punjabi words starting from ਅ

ਅ਼. [علامت] ਸੰਗ੍ਯਾ- ਲੱਛਣ (ਲਕ੍ਸ਼੍‍ਣ). ੨. ਚਿੰਨ੍ਹ. ਨਿਸ਼ਾਨ.


ਅ਼. [علامی] ਅ਼ੱਲਾਮੀ. ਵਿ- ਬਹੁਤ ਹੋਸ਼ਿਆਰ. ਯੁੱਧਵਿਦ੍ਯਾ ਵਿੱਚ ਨਿਪੁਣ. "ਰਾਖਸ ਬਡੇ ਅਲਾਮੀ ਭੱਜ ਨ ਜਾਣਦੇ." (ਚੰਡੀ ੩) ੨. ਦੇਖੋ, ਅੱਬੁਲਫਜਲ.


ਇੱਕ ਪਠਾਣ, ਜੋ ਦਿੱਲੀ ਅਤੇ ਲਹੌਰ ਘੋੜਿਆਂ ਦਾ ਵਪਾਰ ਕਰਦਾ ਸੀ. ਬਿਆਸਾ ਦੇ ਕਿਨਾਰੇ ਇੱਕ ਦਿਨ ਇਸ ਨੂੰ ਭਾਈ ਪਾਰੋ ਪਰਮਹੰਸ ਡੱਲਾ ਨਿਵਾਸੀ ਦਾ ਮੇਲ ਹੋਇਆ, ਜਿਸ ਤੋਂ ਗੁਰੂ ਅਮਰਦਾਸ ਜੀ ਦੇ ਦਰਸ਼ਨ ਦੀ ਸਿੱਕ ਹੋਈ. ਭਾਈ ਸਾਹਿਬ ਦੇ ਨਾਲ ਗੁਰੂ ਦੇ ਦਰਬਾਰ ਪਹੁੰਚਕੇ ਗੁਰਸਿੱਖੀ ਧਾਰਨ ਕੀਤੀ ਅਤੇ ਗੁਰੁਮੁਖ ਸਿੱਖਾਂ ਵਿੱਚ ਗਿਣਿਆ ਗਿਆ. ਇਸ ਨੂੰ ਤੀਜੇ ਪਾਤਸ਼ਾਹ ਨੇ ਧਰਮ ਪ੍ਰਚਾਰ ਦੀ ਸੇਵਾ ਸੌਂਪੀ.


ਅ਼. [علالت] ਇ਼ੱਲਤ (ਬੀਮਾਰੀ) ਸਹਿਤ ਹੋਣ ਦਾ ਭਾਵ. ਰੋਗ ਦਸ਼ਾ.


ਸੰ. ਆਲਾਪਨ. ਕ੍ਰਿ- ਵਖਿਆਨ ਕਰਨਾ. ਕਥਨ. "ਮੁਖ ਅਲਾਵਣ ਥੋਥਰਾ." (ਮਾਰੂ ਵਾਰ ੨, ਮਃ ੫) "ਨਹਿ ਤੁਮ ਕੀਜੈ ਕਛੂ ਅਲਾਵਨ." (ਗੁਪ੍ਰਸੂ)


ਅ਼. [علاوہ] ਕ੍ਰਿ. ਵਿ- ਸਿਵਾਯ. ਇਸ ਤੋਂ ਭਿੰਨ. ਉਸ ਤੋਂ ਬਿਨਾ.