nan
nan
ਕੁੱਛੜ ਵਿੱਚ.
ਦੇਖੋ, ਕੁਛੜ ਅਤੇ ਕੁਛੜਿ.
nan
ਸੰ. ਕੁਤ੍ਸਿਤ. ਵਿ- ਨਿੰਦਿਤ. "ਮਨਮੁਖ ਕੁਚੀਲ ਕੁਛਿਤ ਬਿਕਰਾਲਾ." (ਗਉ ਅਃ ਮਃ ੧) ੨. ਕੁਕ੍ਸ਼ਿਤਿ. ਰੇਹੀ ਦੀ ਜ਼ਮੀਨ. ਕੱਲਰ. ਉਹ ਭੂਮਿ ਜੋ ਅੰਨ ਘਾਹ ਨਾ ਪੈਦਾ ਕਰੇ। ੩. ਭਾਵ- ਕੁਪਾਤ੍ਰ.
ਦੇਖੋ, ਕੁੱਖ.
ਵਿ- ਨਾ ਛੁਹਣ ਯੋਗ੍ਯ. ਜਿਸ ਦੇ ਸਪਰਸ਼ ਤੋਂ, ਭਿੱਟ ਮੰਨੀਏ. ਦੇਖੋ, ਕਛੋਤਿ.
ਸੰ. ਸੰਗ੍ਯਾ- ਕੁ (ਜ਼ਮੀਨ) ਤੋਂ ਜ (ਪੈਦਾ ਹੋਇਆ) ਮੰਗਲ ਗ੍ਰਹ. "ਸਮਸ ਸਨੀ ਮੁਖ ਸਸਿ ਕੁਜ ਸਨ੍ਯੋ." (ਗੁਪ੍ਰਸੂ) ਦਾੜ੍ਹੀ ਸ਼ਨੀ ਦੇ ਰੰਗ ਦੀ ਕਾਲੀ ਹੈ, ਮਖ ਚੰਦ੍ਰਮਾ ਹੈ, ਪਰ ਮੰਗਲ ਨਾਲ ਮਿਲਿਆ ਹੋਇਆ. ਭਾਵ- ਮੁਖ ਚੰਦ੍ਰਮਾ ਜੇਹਾ ਰੌਸ਼ਨ ਹੈ ਪਰ ਚੰਦ੍ਰਮਾ ਸਮਾਨ ਚਿੱਟਾ ਨਹੀਂ, ਕਿੰਤੂ ਮੰਗਲ ਜੇਹੀ ਲਾਲੀ ਵਾਲਾ ਹੈ। ੨. ਮੰਗਲਵਾਰ. "ਕੁਜ ਦਿਨ ਮੇ ਸ਼੍ਰੀ ਸਤਿਗੁਰੂ ਜੋਤੀਜੋਤਿ ਮਿਲਾਸ." (ਗੁਪ੍ਰਸੂ) ੩. ਬਿਰਛ, ਜੋ ਪ੍ਰਿਥਿਵੀ ਤੋਂ ਪੈਦਾ ਹੁੰਦਾ ਹੈ। ੪. ਨਰਕਾਸੁਰ. ਭੌਮਾਸੁਰ. ਪੁਰਾਣਕਥਾ ਹੈ ਕਿ ਵਰਾਹ ਭਗਵਾਨ ਨਾਲ ਭੋਗ ਕਰਕੇ ਪ੍ਰਿਥਿਵੀ ਨੇ ਨਰਕਾਸੁਰ ਪੈਦਾ ਕੀਤਾ ਸੀ, ਜਿਸ ਤੋਂ ਕੁਜ ਨਾਮ ਹੋਇਆ. ਦੇਖੋ, ਭੌਮਾਸੁਰ.