Meanings of Punjabi words starting from ਸ

ਫ਼ਾ. [سکّہدار] ਸਿੱਕਹਦਾਰ. ਵਿ- ਸਿੱਕਾ ਚਲਾਉਣ ਵਾਲਾ. ਰਾਜਾ। ੨. ਸਰਦਾਰ. ਹਾਕਿਮ. "ਸਗਲ ਸ੍ਰਿਸਟਿ ਕੇ ਪੰਚ ਸਿਕਦਾਰ." (ਗੌਂਡ ਮਃ ੫) "ਸਿਕਦਾਰਹੁ ਨਹ ਪਤੀਆਇਆ." (ਸੋਰ ਮਃ ੫)


ਸੰਗ੍ਯਾ- ਸਿੱਕਹਦਾਰੀ. ਹੁਕੂਮਤ. ਸਰਦਾਰੀ. "ਜਿਸੁ ਸਿਕਦਾਰੀ ਤਿਸਹਿ ਖੁਆਰੀ." (ਰਾਮ ਅਃ ਮਃ ੧)


ਦੇਖੋ, ਸਿਕਦਾਰ. "ਕੂੜ ਹੋਇਆ ਸਿਕਦਾਰੁ." (ਵਾਰ ਆਸਾ)


ਸ਼ੁਸਕ (ਖੁਸ਼ਕ) ਹੋਈ ਤਹਿ. ਜਿਵੇਂ ਗਾਰੇ ਅਤੇ ਹੋਠਾਂ ਤੇ ਆਈ ਸਿੱਕਰੀ.


ਅ਼. [صقل] ਸਕ਼ਲ. ਸੰਗ੍ਯਾ- ਸਾਫ਼ ਕਰਨ ਦੀ ਕ੍ਰਿਯਾ. ਜ਼ੰਗ ਉਤਾਰਕੇ ਸ਼ਸਤ੍ਰ ਆਦਿ ਨੂੰ ਚਮਕਾਉਣ ਦਾ ਕਰਮ.