Meanings of Punjabi words starting from ਅ

ਸੰਗ੍ਯਾ- ਅਲਿ (ਭੌਰਿਆਂ) ਦੀ ਹੈ ਪ੍ਰਤ੍ਯੰਚਾ (ਜੇਹ) ਜਿਸ ਦੀ, ਕਾਮਦੇਵ. ਭੌਰਿਆਂ ਦੇ ਚਿੱਲੇ ਵਾਲਾ. "ਜਨੁ ਅਲਿ ਪਨਚ ਕਾਛ ਤਨੁ ਕਾਛਾ." (ਰਘੁਰਾਜ)


ਵਿ- ਅਲੇਪਤਾ ਵਾਲਾ. ਨਿਰਲੇਪ.#"ਨਾਨਕ ਠਾਕੁਰ ਸਦਾ ਅਲਿਪਨਾ." (ਬਾਵਨ)


ਵਿ- ਨਿਰਲੇਪ. ਅਸੰਗ. ਅਲਿਪ੍ਤ. "ਬ੍ਰਹਮਗਿਆਨੀ ਅਲਿਪਾਇ." (ਮਾਰੂ ਮਃ ੫) "ਜਿਉ ਜਲ ਕਮਲਾ ਅਲਿਪਾਰੀ." (ਸਾਰ ਮਃ ੫) "ਘਟਿ ਘਟਿ ਪੂਰਨ ਹੈ ਅਲਿਪਾਤਾ." (ਸਾਰ ਛੰਤ ਮਃ ੫) "ਅਲਿਪਾਤ ਅਰਧੀ." (ਪਾਰਸਾਵ) ਅਲਿਪ੍ਤ (ਅਲੇਪ ਬ੍ਰਹਮ) ਦੇ ਆਰਾਧਨੇ ਵਾਲਾ.


ਦੇਖੋ, ਅਲਫ਼.


ਦੇਖੋ, ਅਲਫ਼ ਖ਼ਾਨ.


ਦੇਖੋ, ਅਨਲ ੪.


ਦੇਖੋ, ਆਲਿੰਗਨ. "ਚਹਿਤ ਅਲਿੰਗਨ ਸ਼੍ਰੀ ਕਰਤਾਰਾ." (ਨਾਪ੍ਰ)


ਸੰ. ਆਲੀ. ਸੰਗ੍ਯਾ- ਸਹੇਲੀ. ਸਖੀ. "ਕਵਿ ਸ੍ਯਾਮ ਕਹੈ ਸੰਗ ਰਾਧੇ ਅਲੀ." (ਕ੍ਰਿਸਨਾਵ) ੨. ਕਤਾਰ. ਸ਼੍ਰੇਣੀ. ਪੰਕਤਿ। ੩. ਸੰ. ਅਲਿਨੀ ਭ੍ਰਮਰੀ. "ਅਲੀ ਅਲ ਗੁੰਜਾਤ ਅਲੀ ਅਲ ਗੁੰਜਾਤ ਹੇ." (ਆਸਾ ਛੰਤ ਮਃ ੫) ੪. ਅਲਿ. ਭੌਰਾ. ਭ੍ਰਮਰ। ੫. ਅ਼. [علی] ਅ਼ਲੀ. ਮੁਹ਼ੰਮਦ ਸਾਹਿਬ ਦੀ ਪੁਤ੍ਰੀ ਫ਼ਾਤਿਮਾ ਦਾ ਪਤੀ. ਦੇਖੋ, ਖ਼ਲੀਫ਼ਾ.