nan
ਦੇਖੋ, ਬਿਚਾਰ. "ਬਿਨ ਬੋਲੈ ਕਿਆ ਕਰੈ ਬੀਚਾਰਾ." (ਗੌਂਡ ਕਬੀਰ) ੨. ਦੇਖੋ, ਬੇਚਾਰਾ.
ਵਿਚਾਰ ਕਰਕੇ "ਬੀਚਾਰਿ ਸਤਿਗੁਰੂ ਮੁਝੈ ਪੂਛਿਆ." (ਆਸਾ ਛੰਤ ਮਃ ੧)
ਵਿ- ਵਿਚਾਰਵਾਨ. "ਮੰਨੀਐ ਸਤਿਗੁਰੁ ਪਰਮ ਬੀਚਾਰੀ." (ਸਵਾ ਮਃ ੪)
ਦੇਖੋ, ਬਿਚਾਰ। ੨. ਫੈਸਲਾ. "ਨਾਨਕ ਸਚਾ ਪਾਤਿਸਾਹੁ ਪੂਛਿ ਨ ਕਰੇ ਬੀਚਾਰੁ." (ਸ੍ਰੀ ਮਃ ੧) ਨਿਰਣਯ. ਲਕ੍ਸ਼੍ਣ. "ਨਾਮੁ ਨ ਚੇਤਹਿ ਸਬਦੁ ਨ ਵੀਚਾਰਹਿ, ਇਹੁ ਮਨਮੁਖ ਕਾ ਬੀਚਾਰ." (ਮਃ ੩. ਵਾਰ ਬਿਲਾ) ੪. ਦੇਖੋ, ਬੀਚਾਰੁ। ੫. ਮਿਸਾਲ. ਉਦਾਹਰਣ. "ਰਹਹਿ ਜਗਤ੍ਰ ਜਲ ਪਦਮ ਬੀਚਾਰ." (ਸਵੈਯੇ ਮਃ ੨. ਕੇ) ਰਹਿਂਦਾ ਹੈ ਜਗਤ ਵਿੱਚ ਜਲ ਕਮਲ ਦੀ ਤਰਾਂ. ਭਾਵ- ਨਿਰਲੇਪ.; ਦੇਖੋ, ਬਿਚਾਰ. "ਜਿਸੁ ਅੰਤਰਿ ਬਿਬੇਕ ਬੀਚਾਰੁ." (ਸ੍ਰੀ ਮਃ ੩) ੨. ਸੰ. ਵ੍ਯਭਿਚਾਰ. ਨਿੰਦਿਤ ਆਚਾਰ. "ਹਲੁ ਬੀਚਾਰੁ ਵਿਕਾਰ ਮਣ." (ਮਃ ੧. ਵਾਰ ਰਾਮ ੧) ਪਾਂਮਰਾਂ ਦੀ ਖੇਤੀ ਲਈ ਵ੍ਯਭਿਚਾਰ ਹਲ ਹੈ, ਮਣ (ਬੋਹਲ) ਵਿਕਾਰ ਹੈ.
nan
ਸੰ. ਵੀਚਿ ਅਤੇ ਵੀਚੀ. ਸੰਗ੍ਯਾ- ਲਹਿਰ. ਤਰੰਗ. ਮੌਜ. "ਤਨ ਸਨੇਹ ਸਾਗਰ ਨਹਿ ਢਿਗ ਨਾਨਕਰੂਪ ਜਹਾਜੂ ××× ਦਾਸੀ ਤੁਲਸਾਂ ਬੀਚੀ ਕੇ ਸਮ." (ਨਾਪ੍ਰ)
ਕ੍ਰਿ. ਵਿ- ਵਿੱਚ. ਭੀਤਰ। ੨. ਸੰਗ੍ਯਾ- ਵਿੱਥ. ਅੰਤਰਾ। ੩. ਵਿਰੋਧ. "ਹਮ ਤੁਮ ਬੀਚੁ ਭਇਓ ਨਹੀ ਕੋਈ." (ਆਸਾ ਕਬੀਰ) ੪. ਵਿਚੋਲਾਪਨ. ਵਕਾਲਤ. "ਬੀਚੁ ਨ ਕੋਇ ਕਰੇ, ਅਕ੍ਰਿਤਘਣੁ ਵਿਛੜਿ ਪਇਆ." (ਬਿਹਾ ਛੰਤ ਮਃ ੫)
ਕ੍ਰਿ. ਵਿ- ਵਿੱਚੇ ਬੀਚਹੀ. "ਮਨਸਾ ਬੀਚੇ ਨਿਕਸੇ ਸਾਸ." (ਗੂਜ ਮਃ ੫)
ਕ੍ਰਿ. ਵਿ- ਵਿਛੁੜਿਆ ਜੁਦਾ ਹੋਇਆ. ਦੇਖੋ, ਬਿਛੁਰਨਾ. "ਜਾਕੇ ਸੰਗ ਤੇ ਬੀਛੁਰਾ." (ਸ. ਕਬੀਰ) "ਜੋ ਜੀਅ ਤੁਝ ਤੇ ਬੀਛੁਰੇ." (ਆਸਾ ਮਃ ੫. ਬਿਰਹੜੇ)
ਦੇਖੋ, ਬਿਛੂ.
ਸੰ. ਸੰਗ੍ਯਾ- ਬੀ. ਤੁਖ਼ਮ। ੨. ਮੂਲਕਾਰਣ। ੩. ਜੜ. ਮੂਲ। ੪. ਵੀਰਯ. ਸ਼ੁਕ੍ਰ. ਮਨੀ। ੫. ਮੰਤ੍ਰ ਦਾ ਪ੍ਰਧਾਨ ਅੰਗ। ੬. ਬਿਜਲੀ (ਵਿਦ੍ਯੁਤ) ਦਾ ਸੰਖੇਪ. "ਮਾਨੋ ਪਹਾਰ ਕੇ ਉਪਰ ਸਾਲਹਿ ਬੀਜ ਪਰੀ." (ਕ੍ਰਿਸਨਾਵ) ਪਹਾੜ ਪੁਰ ਸਾਲ ਦੇ ਬਿਰਛ ਨੂੰ ਬਿਜਲੀ ਪਈ.