Meanings of Punjabi words starting from ਅ

ਅ਼. [اثیِر] ਅਸੀਰ. ਵਿ- ਵਡਾ. ਬਲੰਦ। ੨. ਚੁਣਿਆ ਹੋਇਆ. ਸ਼੍ਰੇਸ੍ਠ. ਉੱਤਮ। ੩. ਅ਼. [اسیِر] ਕੈ਼ਦੀ. ਬੰਧੂਆ. "ਗਿਰ੍ਯੋ ਅੰਧ ਜ੍ਯੋਂ ਹਨਐ ਨ੍ਰਿਪਤਿ ਦ੍ਰਿਗ ਯੁਤ ਭਯੋ ਅਸੀਰ." (ਚਰਿਤ੍ਰ ੩੦) ੪. ਅ਼. [اصیِر] ਅਸੀਰ. ਨਜ਼ਦੀਕ. ਪਾਸ. ਨੇੜੇ। ੫. ਉਲਝੇ ਹੋਏ ਕੇਸ।


ਸੰਗ੍ਯਾ. ਆਸ਼ੀਰਵਾਦ. ਦੁਆ਼ਈ. ਕਲਮਾ. ਅਸੀਸ.


ਸੰ. ਅਸ਼ੀਲ. ਸੰਗ੍ਯਾ- ਸ਼ੀਲ (ਨੇਕ ਚਲਨ) ਦਾ ਅਭਾਵ. ਅਸ਼ੀਲਤਾ। ੨. ਵਿ- ਜੋ ਸ਼ੀਲ ਨਹੀਂ. ਖੋਟੇ ਸੁਭਾਉ ਵਾਲਾ. ਬਦਚਲਨ। ੩. ਅ਼. [اثیِل - اصیِل] ਅਸੀਲ ਅਥਵਾ ਅਸੀਲ. ਵਿ- ਉੱਤਮ. ਭਲਾ. ਸ਼ਰੀਫ। ੪. ਮਾਂ ਬਾਪ ਦੀ ਅਸਲ ਨਸਲ ਦਾ. ਕੁਲੀਨ.


ਦੇਖੋ, ਅਸ ਧਾ. ਸੰਗ੍ਯਾ- ਮਨ. ਚਿੱਤ। ੨. ਪ੍ਰਾਣ. "ਬਸੁ ਦੈ ਅਸੁ ਦੈ ਜਗ ਮੇ ਜਸ ਲੀਜੈ." (ਕ੍ਰਿਸਨਾਵ) ਵਸੁ (ਧਨ) ਦੇਕੇ, ਅਸੁ (ਪ੍ਰਾਣ) ਦੇਕੇ, ਜਗਤ ਵਿੱਚ ਜਸ ਲਓ। ੩. ਸੰ. ਅਸ਼੍ਰ. ਹੰਝੂ. ਆਂਸੂ. ਅਸ਼ਕ. "ਉਤਸਵ ਸਮੈ ਜਾਨਿ ਅਸੁ ਰੋਕੀ." (ਗੁਪ੍ਰਸੂ) ੪. ਸੰ. ਅਸ਼੍ਵ. ਘੋੜਾ. ਅਸਪ. "ਅਸੁ ਹਸਤੀ ਰਥ ਅਸਵਾਰੀ." (ਸੁਖਮਨੀ)


ਸੰਗ੍ਯਾ- ਅਸੁ (ਪ੍ਰਾਣਾਂ ਦਾ ਵੈਰੀ. ਯਮ. ਪ੍ਰਾਣਾਂਤਕ. (ਸਨਾਮਾ) ੨. ਪ੍ਰਾਣ ਵਿਨਾਸ਼ਕ ਸ਼ਸਤ੍ਰ. (ਸਨਾਮਾ) ੩. ਜਾਨ ਲੈਣਵਾਲਾ, ਠਗ. (ਸਨਾਮਾ) ੪. ਅਸ਼੍ਵ (ਘੋੜੇ) ਦਾ ਵੈਰੀ ਸ਼ੇਰ. (ਸਨਾਮਾ)


(ਸਨਾਮਾ). ਅਸੁ (ਪ੍ਰਾਣਾਂ) ਦਾ ਵੈਰੀ (ਦੁਸ਼ਮਨ), ਉਸ ਦਾ ਅੰਤ ਕਰਨ ਵਾਲੀ ਪਾਸ਼ (ਫਾਹੀ).