Meanings of Punjabi words starting from ਕ

ਖਾਨਿ ਤੋਂ ਨਿਕਲੀ ਹੋਈ ਧਾਤੁ, ਜੋ ਸੋਧੀ ਨਹੀਂ ਗਈ. ਭਾਵ- ਸੰਸਕਾਰ ਰਹਿਤ ਪੁਰਖ.


ਸੰਗ੍ਯਾ- ਅਮਲ ਤੋਂ ਬਿਨਾਂ ਕੇਵਲ ਵਾਕ੍ਯਰਚਨਾ। ੨. ਸ਼੍ਰੀ ਗੁਰੂ ਨਾਨਕ ਦੇਵ ਸਿੱਧਾਂਤ ਤੋਂ ਵਿਰੁੱਧ ਬਾਣੀ. "ਸਤਿਗੁਰੂ ਬਿਨਾ ਹੋਰ ਕਚੀ ਹੈ ਬਾਣੀ." (ਅਨੰਦੁ)


ਦ੍ਰਿੜ੍ਹਸ਼੍ਰੱਧਾ ਰਹਿਤ ਬੁੱਧਿ. "ਕਚੀ ਮਤਿ ਫੀਕਾ ਮੁਖਿ ਬੋਲ." (ਮਾਰੂ ਸੋਲਹੇ ਮਃ ੩)


ਹਿੰਦੂਮਤ ਅਨੁਸਾਰ ਉਹ ਭੋਜਨ ਜੋ ਪਾਣੀ ਵਿੱਚ ਪਕਾਇਆ ਗਿਆ ਹੈ.#ਜੈਸੇ- ਦਾਲ ਰੋਟੀ ਅਤੇ ਉਬਲੇ ਹੋਏ ਚਾਵਲ ਆਦਿ. ਦੇਖੋ, ਪੱਕੀ ਰਸੋਈ.


ਸੰਗ੍ਯਾ- ਕੰਚ. ਕਾਂਚ. ਕੱਚ। ੨. ਵਿ- ਕੱਚ ਰੰਗਾ. "ਨਾ ਭਗਵਾ ਨ ਕਚੁ." (ਵਾਰ ਮਾਰੂ ੧. ਮਃ ੧)


ਦੇਖੋ, ਕਚਨਕਦ. "ਜੋ ਮਰਿ ਜੰਮੈ ਸੁ ਕਚੁ ਨਿਕਚੁ." (ਵਾਰ ਆਸਾ)


ਵਾ- ਕਚ (ਕੇਸ) ਉਪਾੜਕੈ (ਪੁੱਟਕੇ). "ਸਿਰੋ ਕਚੁਪਾਰਕੈ." (ਚਰਿਤ੍ਰ ੧੫੦)


ਵਿ- ਕੱਚਾ. "ਮਨਮੁਖ ਰੰਗ ਕਸੁੰਭ ਹੈ ਕਚੂਆ." (ਮਾਲੀ ਮਃ ੪) ੨. ਕੰਚਰੰਗਾ. ਕੰਚਈ। ੩. ਦੇਖੋ, ਕੰਚੂਆ.